ਡਰੱਗ ਮਾਮਲੇ 'ਚ ਪਾਬੰਦੀ ਦੇ ਬਾਅਦ ਟੈਨਿਸ ਕੋਰਟ 'ਚ ਵਾਪਸੀ ਕਰਨਗੇ ਡੈਨ ਇਵਾਨਸ

Global News

ਲੰਡਨ (ਬਿਊਰੋ)— ਡਰੱਗ ਲੈਣ ਦੇ ਦੋਸ਼ੀ ਪਾਏ ਜਾਣ ਦੇ ਬਾਅਦ ਇਕ ਸਾਲ ਦੀ ਪਾਬੰਦੀ ਝੱਲਣ ਵਾਲੇ ਬ੍ਰਿਟੇਨ ਦੇ ਟੈਨਿਸ ਖਿਡਾਰੀ ਡੈਨ ਇਵਾਨਸ ਇਸ ਮਹੀਨੇ ਦੇ ਅੰਤ 'ਚ ਹੋਣ ਵਾਲੀ ਗਲਾਸਗੋ ਟਰਾਫੀ ਚੈਲੰਜਰ ਪ੍ਰਤੀਯੋਗਿਤਾ ਤੋਂ ਮੁਕਾਬਲੇਬਾਜ਼ੀ 'ਚ ਵਾਪਸੀ ਕਰਨਗੇ।

ਪਿਛਲੇ ਸਾਲ ਅਪ੍ਰੈਲ 'ਚ 27 ਸਾਲਾ ਇਸ ਖਿਡਾਰੀ ਨੂੰ ਕੋਕੀਨ ਲੈਣ ਦਾ ਦੋਸ਼ੀ ਪਾਇਆ ਗਿਆ ਸੀ। ਇਸ ਮਹੀਨੇ ਦੀ 28 ਤਰੀਕ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ 'ਚ ਉਨ੍ਹਾਂ ਨੂੰ ਵਾਈਲਡ ਕਾਰਡ ਮਿਲਿਆ ਹੈ। ਇਵਾਨਸ ਨੇ ਕਿਹਾ, ''ਮੈਂ ਇਸ ਮੁਸ਼ਕਲ ਸਮੇਂ 'ਚ ਸਾਥ ਦੇਣ ਵਾਲੇ ਸਾਰੇ ਲੋਕਾਂ ਦਾ ਸ਼ੁੱਕਰੀਆ ਅਦਾ ਕਰਨਾ ਚਾਹਾਂਗਾ। ਖੇਡ ਤੋਂ ਦੂਰ ਰਹਿੰਦੇ ਹੋਏ ਮੈਂ ਖੁਦ ਦੇ ਬਾਰੇ 'ਚ ਕਾਫੀ ਕੁਝ ਜਾਣਿਆ ਹੈ, ਇਹ ਵੀ ਕਿ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ। ਇਵਾਨਸ ਦੀ ਸਰਵਸ਼੍ਰੇਸ਼ਠ ਕਰੀਅਰ ਰੈਂਕਿੰਗ 41ਵੀਂ ਰਹੀ ਹੈ।