ਕੋਲਕਾਤਾ ਟੀਮ 'ਚ ਜ਼ਖਮੀ ਸਟਾਰਕ ਦੀ ਜਗ੍ਹਾ ਸ਼ਾਮਲ ਹੋਵੇਗਾ ਇਹ ਧਾਕੜ ਗੇਂਦਬਾਜ਼

Global News

ਨਵੀਂ ਦਿੱਲੀ (ਬਿਊਰੋ)— ਹਾਲ ਹੀ 'ਚ ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਖਰੀਦੇ ਗਏ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਲੱਤ 'ਚ ਸੱਟ ਕਾਰਨ ਕ੍ਰਿਕਟ ਤੋਂ ਦੂਰ ਜਾਣਾ ਪਿਆ ਤੇ ਉਹ 7 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਆਈ.ਪੀ.ਐੱਲ. ਤੋਂ ਵੀ ਬਾਹਰ ਹੋ ਗਏ ਹਨ। ਉੱਥੇ ਹੀ ਸਟਾਰਕ ਦੀ ਜਗ੍ਹਾ 'ਤੇ ਵਨਡੇ ਅਤੇ ਟੀ​-20 ਮਾਹਿਰ ਤੇਜ਼ ਗੇਂਦਬਾਜ਼ ਟਾਮ ਕੈਰੇਨ ਨੂੰ ਸ਼ਾਮਲ ਕੀਤਾ ਗਿਆ ਹੈ। ਟਾਮ ਕੈਰੇਨ ਨੂੰ ਡੈੱਥ ਓਵਰ ਸਪੈਸ਼ਲਿਸਟ ਮੰਨਿਆ ਜਾਂਦਾ ਹੈ ਅਤੇ ਉਹ ਪਹਿਲੀ ਵਾਰ ਆਈ.ਪੀ.ਐਲ. ਵਿਚ ਖੇਡਦੇ ਨਜ਼ਰ ਆਉਣਗੇ। ਕੋਲਕਾਤਾ ਨੂੰ 8 ਅਪ੍ਰੈਲ ਨੂੰ ਰਾਇਲ ਚੈਲੇਂਜਰ ਬੰਗਲੌਰ ਵਿਰੁੱਧ ਆਪਣਾ ਪਹਿਲਾ ਮੈਚ ਖੇਡਣਾ ਪਵੇਗਾ।

ਕੋਲਕਾਤਾ ਦੀ ਟੀਮ ਵਿਚ ਸ਼ਾਮਲ ਹੋਣ ਤੋਂ ਬਾਅਦ ਟਾਮ ਕੈਰੇਨ ਨੇ ਕਿਹਾ ਕਿ ਉਹ ਆਈ.ਪੀ.ਐਲ. ਵਿਚ ਖੇਡਣ ਲਈ ਬਹੁਤ ਉਤਸੁਕ ਹੈ। ਕੈਰੇਨ ਨੇ ਕਿਹਾ, “ਮੈਂ ਕੋਲਕਾਤਾ ਟੀਮ ਨਾਲ ਆਈ.ਪੀ.ਐਲ. ਵਿਚ ਖੇਡਣ ਲਈ ਉਤਸ਼ਾਹਿਤ ਹਾਂ। ਮੈਂ ਦੂਜੇ ਖਿਡਾਰੀਆਂ ਤੋਂ ਬਹੁਤ ਕੁਝ ਸਿੱਖ ਸਕਦਾ ਹਾਂ। ਮੈਂ ਆਸ ਕਰਦਾ ਹਾਂ ਕਿ ਇੱਥੇ ਸਿਖਲਾਈ ਦੀਆਂ ਸਾਰੇ ਗੁਰੂਆਂ ਨੇ ਇੰਗਲੈਂਡ ਲਈ, ਖ਼ਾਸ ਕਰ ਕੇ ਵਿਸ਼ਵ ਕੱਪ ਵਿਚ ਖੇਡਣ ਵਿਚ ਮੇਰੀ ਮਦਦ ਕੀਤੀ ਹੋਵੇਗੀ।''