ਸ਼ੇਤਰੀ ਬਣੇ ਆਈ.ਐੱਸ.ਐੱਲ. ਦੇ ਹੀਰੋ, ਇਸ ਖਿਡਾਰੀ ਨੂੰ ਮਿਲਿਆ ਗੋਲਡਨ ਬੂਟ

Global News

ਬੈਂਗਲੁਰੂ (ਬਿਊਰੋ)— ਬੈਂਗਲੁਰੂ ਐਫ.ਸੀ. ਦੀ ਟੀਮ ਭਾਵੇਂ ਹੀ ਖਿਤਾਬ ਨਾ ਜਿੱਤ ਪਾਈ ਹੋਵੇ ਪਰ ਉਸ ਦੇ ਕਪਤਾਨ ਸੁਨੀਲ ਛੇਤਰੀ ਨੂੰ ਉਨ੍ਹਾਂ ਦੀ ਅਗਵਾਈ ਕਰਨ ਦੇ ਢੰਗ ਅਤੇ ਗੋਲ ਕਰਨ ਦੀ ਮੁਹਾਰਤ ਲਈ ਇੰਡੀਅਨ ਸੁਪਰ ਲੀਗ ਦੇ ਚੌਥੇ ਸੈਸ਼ਨ ਦਾ 'ਹੀਰੋ' ਘੋਸ਼ਿਤ ਕੀਤਾ ਗਿਆ। ਚੇਨਈਅਨ ਐਫ.ਸੀ. ਨੇ ਕੱਲ ਰਾਤ ਇੱਥੇ ਫਾਈਨਲ ਵਿਚ ਬੈਂਗਲੁਰੂ ਨੂੰ 3-2 ਨਾਲ ਹਰਾ ਕੇ ਦੂਜੀ ਵਾਰ ਖਿਤਾਬ ਜਿੱਤਿਆ।

ਛੇਤਰੀ ਨੇ ਨਾ ਸਿਰਫ ਐਫ.ਸੀ. ਪੁਣੇ ਸਿਟੀ ਖਿਲਾਫ ਸੈਮੀਫਾਈਨਲ ਵਿਚ ਹੈਟਰਿਕ ਬਣਾ ਕੇ ਆਪਣੀ ਟੀਮ ਨੂੰ ਫਾਈਨਲ ਵਿਚ ਪਹੁੰਚਾਇਆ ਸਗੋਂ ਉਨ੍ਹਾਂ ਨੇ ਵੇਨੇਜੁਏਲਾ ਦੇ ਨਿਕੋਲਸ ਲਾਡਿਸਲਾਓ ਫੇਡੋ ਯਾਨੀ ਮੀਕੂ ਨਾਲ ਮਿਲ ਕੇ ਖਤਰਨਾਕ ਸਟਰਾਈਕਰ ਜੋੜੀ ਵੀ ਬਣਾਈ। ਛੇਤਰੀ ਨੇ ਭਾਰਤੀਆਂ ਵਿਚ ਸਭ ਤੋਂ ਜ਼ਿਆਦਾ 14 ਗੋਲ ਕੀਤੇ। ਉਹ ਓਵਰਆਲ ਸੂਚੀ ਵਿਚ ਗੋਲਡਨ ਬੂਟ ਜੇਤੂ ਫੇਰਾਨ ਕੋਰੋਮਿਨਾਸ (18 ਗੋਲ, ਐਫ.ਸੀ. ਗੋਆ) ਅਤੇ ਆਪਣੇ ਸਾਥੀ ਮੀਕੂ (15) ਦੇ ਬਾਅਦ ਤੀਸਰੇ ਸਥਾਨ ਉੱਤੇ ਰਹੇ। ਕੇਰਲ ਬਲਾਸਟਰਸ ਦੇ ਮਿਜੋ ਡਿਫੈਂਡਰ ਲਾਲਰੂਤਹਾਰਾ ਨੂੰ ਆਈ.ਐੱਸ.ਐੱਲ. ਦਾ ਈਮਰਜ਼ਿੰਗ ਖਿਡਾਰੀ ਚੁਣਿਆ ਗਿਆ