ਵੀਨਸ ਨੇ ਛੋਟੀ ਭੈਣ ਸੇਰੇਨਾ ਨੂੰ ਕੀਤਾ ਬਾਹਰ

Global News

ਇੰਡੀਅਨ ਵੇਲਸ— ਅਮਰੀਕਾ ਦੀ ਵੀਨਸ ਵਿਲੀਅਮਸ ਨੇ ਪੇਸ਼ੇਵਰ ਟੈਨਿਸ ਵਿਚ ਵਾਪਸੀ ਲਈ ਕੋਸ਼ਿਸ਼ ਕਰਦਿਆਂ ਆਪਣੀ ਛੋਟੀ ਭੈਣ ਤੇ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਨੂੰ ਇਥੇ ਬੀ. ਐੱਨ. ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ 'ਚੋਂ ਬਾਹਰ ਕਰ ਦਿੱਤਾ।

ਵੀਨਸ ਨੇ ਸੇਰੇਨਾ ਨੂੰ ਲਗਾਤਾਰ ਸੈੱਟਾਂ 'ਚ 6-3, 6-4 ਨਾਲ ਹਰਾਇਆ। ਬੱਚੀ ਦੇ ਜਨਮ ਤੋਂ ਕਰੀਬ ਇਕ ਸਾਲ ਬਾਅਦ ਵਾਪਸੀ ਕਰ ਰਹੀ ਸੇਰੇਨਾ ਨੇ ਕਾਫੀ ਗਲਤੀਆਂ ਕੀਤੀਆਂ।

ਇਸ ਤੋਂ ਇਲਾਵਾ ਹੋਰਨਾਂ ਮੈਚਾਂ 'ਚ ਆਸਟਰੇਲੀਅਨ ਓਪਨ ਚੈਂਪੀਅਨ ਕੈਰੋਲੀਨਾ ਵੋਜਨਿਆਕੀ ਨੇ ਆਪਣੀਆਂ ਦੁਬਾਰਾ ਨੰਬਰ ਬਣਨ ਦੀਆਂ ਉਮੀਦਾਂ ਬਰਕਰਾਰ ਰੱਖਦੇ ਹੋਏ ਆਲੀਆਕਸਾਂਦ੍ਰਾ ਸਾਂਸੋਵਿਚ ਨੂੰ ਤੀਜੇ ਦੌਰ ਵਿਚ 6-4, 2-6, 6-3 ਨਾਲ ਸਖਤ ਸੰਘਰਸ਼ 'ਚ ਹਰਾਇਆ।