ਨੇੜ-ਭਵਿੱਖ 'ਚ ਭਾਰਤ ਆਉਣ ਦੀ ਯੋਜਨਾ ਨਹੀਂ : ਲਾ ਲਿਗਾ

Global News

ਨਵੀਂ ਦਿੱਲੀ—ਸਪੈਨਿਸ਼ ਫੁੱਟਬਾਲ ਕਲੱਬ 'ਲਾ ਲਿਗਾ' ਦੇ ਭਾਰਤੀ ਪ੍ਰਮੁੱਖ ਜੋਸ਼ ਸਚਾਜਾ ਨੇ ਕਿਹਾ ਕਿ ਸੈਸ਼ਨ ਵਿਚ ਪਹਿਲਾਂ ਤੋਂ ਨਿਰਧਾਰਿਤ ਮੈਚਾਂ ਕਾਰਨ ਕੋਈ ਮੈਚ ਖੇਡਣ ਜਾਂ ਪ੍ਰਦਰਸ਼ਨੀ ਮੈਚਾਂ ਲਈ ਉਸਦੀਆਂ ਟੀਮਾਂ ਦੇ ਨੇੜ-ਭਵਿੱਖ ਵਿਚ ਭਾਰਤ ਆਉਣ ਦੀ ਕੋਈ ਯੋਜਨਾ ਨਹੀਂ ਹੈ। ਸਚਾਜਾ ਤੋਂ ਜਦੋਂ ਭਾਰਤ ਵਿਚ ਮੈਚ ਕਰਾਉਣ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ''ਮੈਂ ਕੋਈ ਤਰੀਕ ਨਹੀਂ ਦੇ ਸਕਦਾ, ਕੋਈ ਵਾਅਦਾ ਨਹੀਂ ਕਰ ਸਕਦਾ ਕਿ ਆਗਾਮੀ ਸੈਸ਼ਨ ਤੋਂ ਪਹਿਲਾਂ ਮੈਚ ਇਥੇ ਖੇਡੇ ਜਾਣਗੇ।'' ਹਾਲਾਂਕਿ ਉਸ ਨੇ ਕਿਹਾ ਕਿ ਲਾ ਲਿਗਾ ਲਈ ਭਾਰਤ ਰਣਨੀਤਕ ਤੌਰ 'ਤੇ ਕਾਫੀ ਅਹਿਮ ਦੇਸ਼ ਹੈ।