ਸ਼ਿਵ ਨੇ ਬਣਾਇਆ ਰਿਕਾਰਡ, ਸੀਮਾ ਪੂਨੀਆ ਦਾ ਰਾਸ਼ਟਰ ਮੰਡਲ ਖੇਡਾਂ 'ਚ ਜਾਣਾ ਤੈਅ

Global News

ਪਟਿਆਲਾ- ਤਾਮਿਲਨਾਡੂ ਦੇ ਸੁਬਰਮਣੀ ਸ਼ਿਵਾ ਨੇ 22ਵੀਂ ਫੈੱਡਰੇਸ਼ਨ ਕੱਪ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਅੱਜ ਇੱਥੇ ਪੁਰਸ਼ਾਂ ਦੇ ਪੋਲ ਵਾਲਟ ਵਿਚ ਖੁਦ ਦਾ ਰਾਸ਼ਟਰੀ ਰਿਕਾਰਡ ਤੋੜਿਆ ਜਦਕਿ ਸੀਮਾ ਪੂਨੀਆ ਨੇ ਮਹਿਲਾਵਾਂ ਦੇ ਡਿਸਕਸ ਥ੍ਰੋ ਵਿਚ ਸੋਨ ਤਮਗਾ ਜਿੱਤ ਕੇ ਰਾਸ਼ਟਰ ਮੰਡਲ ਖੇਡਾਂ ਲਈ ਆਪਣੀ ਸੀਟ ਲਗਭਗ ਪੱਕੀ ਕਰ ਲਈ।

ਭਾਰਤੀ ਸੈਨਾ ਵਿਚ ਹੌਲਦਾਰ ਸ਼ਿਵ ਨੇ 5.15 ਮੀਟਰ ਦੀ ਉਚਾਈ ਪਾਰ ਕਰ ਕੇ 5.14 ਮੀਟਰ ਦਾ ਖੁਦ ਦਾ ਰਿਕਰਾਡ ਤੋੜਿਆ, ਜਿਹੜਾ ਉਸ ਨੇ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾ ਵਿਚ ਹੀ ਪਿਛਲੇ ਸਾਲ ਬਣਇਆ ਸੀ। ਹਾਲਾਂਕਿ ਉਹ ਰਾਸ਼ਟਰ ਮੰਡਲ ਖੇਡਾਂ ਦੇ ਤੈਅ ਕੀਤੇ ਕੁਆਲੀਫਾਈਂਗ ਮਾਪਦੰਡ 5.45 ਮੀਟਰ ਤੱਕ ਪਹੁੰਚਣ ਵਿਚ ਅਸਫਲ ਰਿਹਾ।
ਦੂਜੇ ਪਾਸੇ ਸੀਮਾ ਨੇ ਰਾਸ਼ਟਰ ਮੰਡਲ ਖੇਡਾਂ ਲਈ ਏ. ਐੱਫ. ਆਈ. ਦੀ 59 ਮੀਟਰ ਦੀ ਦੂਰੀ ਪਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਉਸ ਨੇ ਆਪਣੀ ਆਖਰੀ ਕੋਸ਼ਿਸ਼ ਵਿਚ 61.05 ਮੀਟਰ ਤੱਕ ਥ੍ਰੋ ਕਰ ਕੇ ਸੋਨ ਤਮਗੇ 'ਤੇ ਕਬਜ਼ਾ ਕਰ ਲਿਆ।