ਵਨਡੇ ਸੀਰੀਜ਼ ਜਿੱਤੀ ਟੀਮ ਇੰਡੀਆ ਤਾਂ ਇਨ੍ਹਾਂ 'ਤੇ ਭੜਕੇ ਸੁਨੀਲ ਸ਼ੈਟੀ, ਕਿਹਾ- 'ਹੋ ਗਈ ਤਸੱਲੀ!'

Global News

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੱਖਣ ਅਫਰੀਕਾ ਖਿਲਾਫ ਆਖਰੀ ਵਨਡੇ ਮੈਚ ਵਿਚ ਜਿੱਤ ਹਾਸਲ ਕਰ ਕੇ ਸੀਰੀਜ਼ 5-1 ਨਾਲ ਆਪਣੇ ਨਾਮ ਕਰਨ ਵਿਚ ਕਾਮਯਾਬ ਰਹੀ। ਆਖਰੀ ਮੈਚ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਵੱਲੋਂ ਇਸ ਸੀਰੀਜ਼ ਵਿਚ ਆਪਣਾ ਪਹਿਲਾ ਮੈਚ ਖੇਡ ਰਹੇ ਸ਼ਾਰਦੂਲ ਠਾਕੁਰ ਨੇ ਦੱਖਣ ਅਫਰੀਕਾ ਦੇ ਚਾਰ ਬੱਲੇਬਾਜ਼ਾਂ ਨੂੰ ਆਊਟ ਕੀਤਾ।

ਸ਼ਾਰਦੁਲ ਠਾਕੁਰ ਨੇ ਕੱਢੀਆ 4 ਵਿਕਟਾਂ
ਭਾਰਤ ਵੱਲੋਂ ਇਸ ਸੀਰੀਜ਼ ਵਿਚ ਆਪਣਾ ਪਹਿਲਾ ਮੈਚ ਖੇਡ ਰਹੇ ਸ਼ਾਰਦੂਲ ਠਾਕੁਰ ਨੇ ਦੱਖਣ ਅਫਰੀਕਾ ਦੇ ਚਾਰ ਬੱਲੇਬਾਜ਼ਾਂ ਨੂੰ ਆਊਟ ਕੀਤਾ। ਸ਼ਾਰਦੂਲ ਠਾਕੁਰ ਨੇ ਦੋਨਾਂ ਸਲਾਮੀ ਬੱਲੇਬਾਜ਼ਾਂ ਐਡਨ ਮਾਰਕਰਮ ਅਤੇ ਹਾਸ਼ਿਮ ਅਮਲਾ ਨੂੰ ਆਪਣਾ ਸ਼ਿਕਾਰ ਬਣਾਇਆ। ਠਾਕੁਰ ਦੀ ਸ਼ਾਨਦਾਰ ਗੇਂਦਬਾਜੀ ਦੀ ਬਦੌਲਤ ਭਾਰਤੀ ਟੀਮ ਦੱਖਣ ਅਫਰੀਕਾ ਨੂੰ 46.5 ਓਵਰਾਂ ਵਿਚ 204 ਦੌੜਾਂ ਉੱਤੇ ਹੀ ਆਲ ਆਊਟ ਕਰਨ ਵਿਚ ਕਾਮਯਾਬ ਰਹੀ। ਸਿਰਫ਼ 205 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਵੱਲੋਂ ਕਪਤਾਨ ਕੋਹਲੀ ਨੇ ਇਕ ਵਾਰ ਫਿਰ ਸੈਂੜੀਏ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਦਿਵਾਉਣ ਦਾ ਕੰਮ ਕੀਤਾ। ਭਾਰਤੀ ਟੀਮ  ਦੇ ਇਸ ਪ੍ਰਦਰਸ਼ਨ ਦੇ ਬਾਅਦ ਕ੍ਰਿਕਟ ਦਿੱਗਜ ਲਗਾਤਾਰ ਟੀਮ ਦੇ ਖਿਡਾਰੀਆਂ ਦੀ ਤਾਰੀਫ ਕਰ ਰਹੇ ਹਨ। ਬਾਲੀਵੁੱਡ ਐਕਟਰ ਸੁਨੀਲ ਸ਼ੈਟੀ ਨੇ ਵੀ ਟੀਮ ਦੇ ਸ਼ਾਨਦਾਰ ਖੇਡ ਨੂੰ ਸਰਾਹਿਆ ਹੈ। ਸੁਨੀਲ ਸ਼ੈਟੀ ਨੇ ਟੀਮ ਦੀਆਂ ਆਲੋਚਨਾਵਾਂ ਕਰਨ ਵਾਲਿਆਂ ਉੱਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ,”'ਹੋ ਗਈ ਸਾਰਿਆਂ ਨੂੰ ਤਸੱਲੀ।'

ਅਲੋਚਨਾਵਾਂ ਕਰਨ ਵਾਲਿਆਂ 'ਤੇ ਕੀਤਾ ਟਵੀਟ
ਦਰਅਸਲ, ਸੁਨੀਲ ਸ਼ੈਟੀ ਨੇ ਇਹ ਟਵੀਟ ਉਨ੍ਹਾਂ ਲੋਕਾਂ ਲਈ ਕੀਤਾ, ਜੋ ਟੀਵੀ ਜਾਂ ਸੋਸ਼ਲ ਮੀਡੀਆ ਦੇ ਜਰੀਏ ਖਿਡਾਰੀਆਂ ਦੇ ਪ੍ਰਦਰਸ਼ਨ ਉੱਤੇ ਸਵਾਲ ਚੁੱਕਣ ਦਾ ਕੰਮ ਕਰਦੇ ਹਨ। ਕੋਈ ਖਿਡਾਰੀ ਕਿਸੇ ਮੈਚ ਵਿਚ ਪਰਫਾਰਮ ਨਹੀਂ ਕਰ ਪਾਉਂਦਾ ਹੈ ਤਾਂ ਉਸਦੀ ਆਲੋਚਨਾ ਕਰਨਾ ਇੱਥੇ ਆਮ ਗੱਲ ਹੈ। ਚੌਥੇ ਮੈਚ ਵਿਚ ਮਿਲੀ ਹਾਰ ਦੇ ਬਾਅਦ ਵੀ ਕ੍ਰਿਕਟ ਦੇ ਦਿੱਗਜਾਂ ਨੇ ਭਾਰਤੀ ਟੀਮ ਦੇ ਖਿਡਾਰੀਆਂ ਦੇ ਖੇਡਣ ਦੇ ਤਰੀਕੇ ਉੱਤੇ ਸਵਾਲ ਖੜ੍ਹੇ ਕੀਤੇ ਸਨ, ਪਰ ਲਗਾਤਾਰ ਦੋ ਮੈਚ ਜਿੱਤ ਕੇ ਭਾਰਤੀ ਟੀਮ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦੇਣ ਦਾ ਕੰਮ ਕੀਤਾ ਹੈ।

ਆਖਰੀ ਮੈਚ ਵਿਚ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਆਪਣਾ ਪਹਿਲਾ ਵਿਕਟ ਸਿਰਫ਼ 19 ਦੌੜਾਂ ਉੱਤੇ ਖੋਹ ਦਿੱਤਾ ਸੀ। ਇੱਥੇ ਜੇਕਰ ਵਿਰਾਟ ਕੋਹਲੀ ਜਲਦੀ ਆਊਟ ਹੋ ਜਾਂਦੇ ਤਾਂ ਟੀਮ ਮੁਸ਼ਕਲ ਵਿਚ ਫਸ ਸਕਦੀ ਸੀ, ਕਿਉਂਕਿ ਟੀਮ ਦੇ ਮਿਡਲ ਆਰਡਰ ਬੱਲੇਬਾਜ਼ਾਂ ਲਈ ਇਹ ਸੀਰੀਜ਼ ਕੁਝ ਖਾਸ ਨਹੀਂ ਰਹੀ।