ਚੇਨਈ ਓਪਨ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਯੁਕੀ ਭਾਂਬਰੀ

Global News

ਚੇਨਈ, (ਬਿਊਰੋ)— ਚੇਨਈ ਓਪਨ ਏ.ਟੀ.ਪੀ. ਚੈਲੰਜਰ ਟੂਰਨਾਮੈਂਟ ਸ਼ਨੀਵਾਰ ਤੋਂ ਇੱਥੇ ਕੁਆਲੀਫਾਈਂਗ ਦੌਰ ਤੋਂ ਸ਼ੁਰੂ ਹੋਵੇਗਾ ਜਿਸ 'ਚ ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀ ਯੁਕੀ ਭਾਂਬਰੀ 'ਤੇ ਸਾਰਿਆਂ ਦੀਆਂ ਨਿਗਾਹਾਂ ਲੱਗੀਆਂ ਹੋਣਗੀਆਂ। ਦੁਨੀਆ ਦੇ 112ਵੇਂ ਨੰਬਰ ਦੇ ਯੁਕੀ ਨੇ ਹਾਲ ਹੀ 'ਚ ਆਸਟਰੇਲੀਅਨ ਓਪਨ ਦੇ ਮੁੱਖ ਡਰਾਅ ਦੇ ਲਈ ਕੁਆਲੀਫਾਈ ਕੀਤਾ ਸੀ ਜੋ ਆਸਟਰੇਲੀਆ ਦੇ ਜੋਰਡਨ ਥਾ ਪਸਨ (103 ਰੈਂਕਿੰਗ) ਦੇ ਬਾਅਦ ਦੂਜਾ ਦਰਜਾ ਪ੍ਰਾਪਤ ਖਿਡਾਰੀ ਹੋਣਗੇ।

ਤਿੰਨ ਹੋਰ ਭਾਰਤੀ ਖਿਡਾਰੀਆਂ ਪ੍ਰਜਨੇਸ਼ ਗੁਣੇਸ਼ਵਰਨ, ਸੁਮਿਤ ਨਾਗਲ ਅਤੇ ਸਾਕੇਤ ਮਾਇਨੇਨੀ ਨੇ ਵੀ ਸਿੱਧੇ ਮੁੱਖ ਡਰਾਅ 'ਚ ਪ੍ਰਵੇਸ਼ ਕੀਤਾ ਹੈ। ਚਾਰ ਹੋਰ ਖਿਡਾਰੀਆਂ 'ਚ ਸ਼ਸ਼ੀਕੁਮਾਰ ਮੁਕੁੰਦ, ਮਨੀਸ਼ ਸੁਰੇਸ਼ ਕੁਮਾਰ, ਨਿਤਿਨ ਕੁਮਾਰ ਸਿਨਹਾ ਅਤੇ ਵਿਜੇ ਸੁੰਦਰ ਪ੍ਰਸ਼ਾਂਤ ਵੀ ਉਨ੍ਹਾਂ ਦੇ ਨਾਲ ਜੁੜ ਜਾਣਗੇ ਕਿਉਂਕਿ ਆਯੋਜਕਾਂ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਵਾਈਲਡਕਾਰਡ ਪ੍ਰਦਾਨ ਕੀਤੇ। ਮੁੱਖ ਡਰਾਅ 'ਚ 32 ਖਿਡਾਰੀ ਹਨ ਜਿਸ 'ਚੋਂ 22 ਨੇ ਸਿੱਧੇ ਪ੍ਰਵੇਸ਼ ਕੀਤਾ ਹੈ ਜਦਕਿ ਚਾਰ ਕੁਆਲੀਫਾਇਰ ਦੇ ਜ਼ਰੀਏ ਆਉਣਗੇ ਅਤੇ ਚਾਰ ਨੇ ਵਾਈਲਡਕਾਰਡ ਮਿਲਣ ਨਾਲ ਜਗ੍ਹਾ ਬਣਾਈ ਅਤੇ 2 ਖਿਡਾਰੀ ਖਾਸ ਛੋਟ ਨਾਲ ਖੇਡਣਗੇ। ਮੁੱਖ ਡਰਾਅ 12 ਫਰਵਰੀ ਤੋਂ ਸ਼ੁਰੂ ਹੋਵੇਗਾ।