ਆਈਸ ਲੀਗ : ਅਜਿਹੀਆਂ ਹੋਣਗੀਆਂ ਦੋਨੋਂ ਟੀਮਾਂ, ਸਹਿਵਾਗ ਤੇ ਅਫਰੀਦੀ ਹੋਣਗੇ ਕਪਤਾਨ

Global News

ਨਵੀਂ ਦਿੱਲੀ (ਬਿਊਰੋ)— ਸੈਂਟ ਮੋਰਟਿਜ਼ ਆਇਸ ਕ੍ਰਿਕਟ ਟੂਰਨਾਮੈਂਟ ਲਗਾਤਾਰ ਦੋ ਦਿਨ ਤੱਕ ਬਰਫ ਦੇ ਪਹਾੜਾਂ ਦਰਮਿਆਨ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿਚ ਦੋ ਟੀਮਾਂ ਇਕ ਦੂਜੇ ਨਾਲ ਮੁਕਾਬਲਾ ਕਰਦੀਆਂ ਨਜ਼ਰ ਆਉਣਗੀਆਂ, ਜਿਸ ਵਿਚ ਰਾਇਲਸ ਅਤੇ ਡਾਇਮੰਡਸ ਟੀਮ ਸ਼ਾਮਲ ਹੈ। ਆਇਸ ਕ੍ਰਿਕਟ ਟੂਰਨਾਮੈਂਟ 8 ਅਤੇ 9 ਫਰਵਰੀ ਨੂੰ ਖੇਡਿਆ ਜਾਵੇਗਾ। ਇਸ ਮੁਕਾਬਲੇ ਵਿਚ ਕੌਮਾਂਤਰੀ ਪੱਧਰ ਦੇ ਕਈ ਸਾਬਕਾ ਦਿੱਗਜ ਖਿਡਾਰੀ ਸ਼ਿਰਕਤ ਕਰਨਗੇ। ਇਸ ਮੁਕਾਬਲੇ ਵਿਚ ਹਿੱਸਾ ਲੈਣ ਜਾ ਰਹੇ ਅਜੀਤ ਅਗਰਕਰ ਨੇ ਟਵੀਟ ਕਰਦੇ ਹੋਏ ਟੀਮਾਂ ਦੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ। ਇਸ ਮੁਕਾਬਲੇ ਵਿਚ ਦੋ ਟੀਮਾਂ ਹਿੱਸਾ ਲੈਣਗੀਆਂ, ਜਿਸ ਵਿਚ ਡਾਇਮੰਡਸ ਟੀਮ ਦੀ ਅਗਵਾਈ ਭਾਰਤੀ ਟੀਮ ਦੇ ਸਾਬਕਾ ਦਿੱਗਜ ਬੱਲੇਬਾਜ਼ ਵਰਿੰਦਰ ਸਹਿਵਾਗ ਕਰਨਗੇ, ਤਾਂ ਰਾਇਲਸ ਦੇ ਕਪਤਾਨ ਪਾਕਿਸਤਾਨ ਦੇ ਦਿੱਗਜ ਆਲਰਾਊਂਡਰ ਸ਼ਾਹਿਦ ਅਫਰੀਦੀ ਹੋਣਗੇ।

ਸਲਾਮੀ ਬੱਲੇਬਾਜ਼ ਸਹਿਵਾਗ ਦੇ ਨਾਲ ਅਜਿਹੀ ਹੋਵੇਗੀ ਡਾਇਮੰਡਸ ਟੀਮ
ਡਾਇਮੰਡਸ ਟੀਮ ਵਿਚ ਤਿਲਕਰਤਨੇ ਦਿਲਸ਼ਾਨ ਦੇ ਨਾਲ ਵਰਿੰਦਰ ਸਹਿਵਾਗ ਸਲਾਮੀ ਬੱਲੇਬਾਜ ਹੋਣਗੇ। ਮੱਧਕ੍ਰਮ ਵਿਚ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹਿਲਾ ਜੈਵਰਧਨੇ, ਆਸਟਰੇਲੀਆ ਦੇ ਸਾਬਕਾ ਦਿੱਗਜ ਬੱਲੇਬਾਜ਼ ਮਾਇਕ ਹਸੀ ਅਤੇ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਅਤੇ ਸ਼ਾਨਦਾਰ ਫੀਲਡਰ ਰਹੇ ਮੁਹੰਮਦ ਕੈਫ ਹੋਣਗੇ। ਇਸਦੇ ਬਾਅਦ ਆਲਰਾਊਂਡਰ ਦੀ ਭੂਮਿਕਾ ਆਸਟਰੇਲੀਆ ਦੇ ਸਾਬਕਾ ਖਿਡਾਰੀ ਐਂਡਰਿਊ ਸਾਇਮੰਡਸ ਅਤੇ ਭਾਰਤ ਦੇ ਜੋਗਿੰਦਰ ਸ਼ਰਮਾ ਨਜ਼ਰ ਆਉਣਗੇ। ਸਪਿਨਰ ਦੇ ਰੂਪ ਵਿਚ ਭਾਰਤ ਦੇ ਸਾਬਕਾ ਸਪਿਨ ਗੇਂਦਬਾਜ਼ ਰਮੇਸ਼ ਪਵਾਰ ਨਜ਼ਰ ਆਉਣਗੇ ਅਤੇ ਤੇਜ਼ ਗੇਂਦਬਾਜ਼ੀ ਵਿਚ ਭਾਰਤ ਦੇ ਅਜੀਤ ਅਗਰਕਰ ਅਤੇ ਜ਼ਹੀਰ ਖਾਨ ਹੋਣਗੇ, ਤਾਂ ਸ਼੍ਰੀਲੰਕਾ ਦੇ ਲਸਿਥ ਮਲਿੰਗਾ ਵੀ ਖੇਡਦੇ ਨਜ਼ਰ ਆਉਣਗੇ।

ਇਸ ਤਰ੍ਹਾਂ ਹੋਵੇਗੀ ਰਾਇਲਸ ਦੀ ਟੀਮ
ਰਾਇਲਸ ਵੱਲੋਂ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਸ਼ਾਹਿਦ ਅਫਰੀਦੀ ਅਤੇ ਗਰੀਮ ਸਮਿਥ ਹੋਣਗੇ, ਤਾਂ ਮੱਧਕ੍ਰਮ ਵਿਚ ਦੱਖਣ ਅਫਰੀਕਾ ਦੇ ਜੈਕਸ ਕੈਲਿਸ, ਇੰਗਲੈਂਡ ਦੇ ਓਵੇਸ ਸ਼ਾਹ ਅਤੇ ਨਿਊਜ਼ੀਲੈਂਡ ਦੇ ਗਰੈਂਟ ਐਲੀਅਟ ਅਤੇ ਪਾਕਿਸਤਾਨ ਦੇ ਅਬਦੁਲ ਰਜਾਕ ਸ਼ਾਮਲ ਹਨ। ਵਿਕਟਕੀਪਰ ਦੇ ਰੂਪ ਵਿਚ ਇੰਗਲੈਂਡ ਦੇ ਮੈਟ ਪ੍ਰਾਇਰ ਖੇਡਦੇ ਨਜ਼ਰ ਆਉਣਗੇ। ਸਪਿਨ ਵਿਭਾਗ ਨੂੰ ਨਿਊਜ਼ੀਲੈਂਡ ਦੇ ਸਾਬਕਾ ਦਿੱਗਜ ਸਪਿਨਰ ਡੇਨੀਅਲ ਵਿਟੋਰੀ ਅਤੇ ਨਾਥਨ ਮੈਕਲਮ ਅਤੇ ਮੋਂਟੀ ਪਨੇਸਰ ਸੰਭਾਲਦੇ ਨਜ਼ਰ ਆਉਣਗੇ। ਇਸਦੇ ਨਾਲ ਹੀ ਤੇਜ਼ ਗੇਂਦਬਾਜ਼ੀ ਵਿਚ ਪਾਕਿਸਤਾਨ ਦੇ ਸ਼ੋਇਬ ਅਖਤਰ ਖੇਡਦੇ ਦਿੱਸਣਗੇ।