ਕਾਰੂਆਨਾ ਨੂੰ ਹਰਾ ਕੇ ਆਨੰਦ ਸਾਂਝੇ ਤੌਰ 'ਤੇ ਚੋਟੀ 'ਤੇ

Global News

ਵਿਜਕ ਆਨ ਜੀ— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਅਮਰੀਕਾ ਦੇ ਫੇਬਿਆਨੋ ਕਾਰੂਆਨਾ ਨੂੰ ਤੀਜੇ ਦੌਰ ਵਿਚ ਹਰਾ ਕੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ 'ਚ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ ਸਾਂਝੇ ਤੌਰ 'ਤੇ ਬੜ੍ਹਤ ਬਣਾ ਲਈ ਹੈ। ਆਨੰਦ ਦੀ ਇਹ ਤਿੰਨ ਦਿਨਾਂ 'ਚ ਦੂਜੀ ਜਿੱਤ ਹੈ ਅਤੇ ਉਸਦੀਆਂ ਨਜ਼ਰਾਂ ਰਿਕਾਰਡ ਛੇਵੇਂ ਖਿਤਾਬ 'ਤੇ ਹਨ।

ਆਨੰਦ ਨੇ 42 ਚਾਲਾਂ 'ਚ ਇਹ ਤਣਾਅਪੂਰਨ ਮੁਕਾਬਲਾ ਜਿੱਤਿਆ। ਉਥੇ ਹੀ ਪਿਛਲੇ ਸੈਸ਼ਨ ਵਿਚ ਤੀਜੇ ਸਥਾਨ 'ਤੇ ਰਹੇ ਗ੍ਰੈਂਡਮਾਸਟਰ ਬੀ. ਅਧਿਬਨ ਦੀ ਖਰਾਬ ਫਾਰਮ ਜਾਰੀ ਰਹੀ। ਉਸ ਨੂੰ ਲਗਾਤਾਰ ਦੂਜੇ ਦਿਨ ਹਾਰ ਝੱਲਣੀ ਪਈ ਤੇ ਹੁਣ ਉਸ ਨੂੰ ਇੰਗਲੈਂਡ ਦੇ ਗਾਵੇਨ ਜੋਂਸ ਨੇ ਹਰਾਇਆ। 

ਅਜੇ 14 ਖਿਡਾਰੀਆਂ ਦੇ ਇਸ ਟੂਰਨਾਮੈਂਟ ਦੇ 10 ਰਾਊਂਡ ਬਾਕੀ ਹਨ। ਚੋਟੀ ਦਾ ਦਰਜਾ ਪ੍ਰਾਪਤ ਨਾਰਵੇ ਦੇ ਮੈਗਨਸ ਕਾਰਲਸਨ, ਅਜ਼ਰਬੈਜਾਨ ਦੇ ਸ਼ਖਰਿਆਰ ਮਾਮੇਦਿਯਾਰੋਵ ਤੇ ਜੋਂਸ ਤੀਜੇ ਸਥਾਨ 'ਤੇ ਹਨ।