ਖਰਾਬ ਪ੍ਰਦਰਸ਼ਨ ਕਰਕੇ ਰਹਾਣੇ ਹੋ ਸਕਦਾ ਹੈ ਬਾਹਰ

Global News

ਕੇਪਟਾਊਨ— ਹਾਰਦਿਕ ਪੰਡਯਾ ਦੇ ਰੂਪ 'ਚ ਵਾਧੂ ਗੇਂਦਬਾਜ਼ ਦੇ ਨਾਲ ਫਾਰਮ 'ਚ ਚਲ ਰਹੇ ਰੋਹਿਤ ਸ਼ਰਮਾ ਨੂੰ ਟੀਮ 'ਚ ਰੱਖਣ ਕਾਰਨ ਦੱਖਣੀ ਅਫਰੀਕਾ ਖਿਲਾਫ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਕ੍ਰਿਕਟ ਮੈਚ 'ਚ ਅਜਿੰਕਿਆ ਰਹਾਣੇ ਨੂੰ ਆਖਰੀ ਗਿਆਰਾਂ 'ਤੋਂ ਬਾਹਰ ਹੋਣਾ ਪੈ ਸਕਦਾ ਹੈ।

ਭਾਰਤ ਨੇ ਇੱਥੇ ਵੀਰਵਾਰ ਨੂੰ ਵਿਕਲਪਕ ਅਭਿਆਸ ਸੈਸ਼ਨ 'ਚ ਹਿੱਸਾ ਨਹੀਂ ਲਿਆ ਪਰ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਨੇ ਸੰਕੇਤ ਦਿੱਤੇ ਕਿ ਸੀਮਿਤ ਓਵਰਾਂ ਦੇ ਓਪ ਕਪਤਾਨ ਰੋਹਿਤ ਸ਼ਰਮਾ ਨੂੰ ਵਰਤਮਾਨ ਫਾਰਮ 'ਚ ਦੇਖਦੇ ਹੋਏ ਮੌਕਾ ਮਿਲ ਸਕਦਾ ਹੈ। ਬਾਂਗੜ ਨੇ ਕਿਹਾ ਕਿ ਸਾਰੇ ਵਧੀਆ ਬੱਲੇਬਾਜ਼ੀ ਕਰ ਰਹੇ ਹਨ। ਰੋਹਿਤ ਵਲੋਂ ਖੇਡੇ ਗਏ ਮੈਚਾਂ 'ਚ ਪ੍ਰਦਰਸ਼ਨ ਨਾਲ ਸ਼ਾਨਦਾਰ ਵਾਪਸੀ ਕੀਤੀ ਹੈ ਤੇ ਉਸ ਦੇ ਖੇਡਣ ਦੀ ਸੰਭਾਵਨਾ ਹੈ। ਰਹਾਣੇ ਇੰਗਲੈਂਡ ਖਿਲਾਫ 2016 ਦੀ ਘਰੇਲੂ ਸੀਰੀਜ਼ ਨਾਲ ਵਧੀਆ ਫਾਰਮ 'ਚ ਨਹੀਂ ਹੈ। ਉਸ ਨੇ ਉਸ ਸੀਰੀਜ਼ ਤੋਂ ਬਾਅਦ 14 ਟੈਸਟ ਮੈਚਾਂ 'ਚ 26.82 ਦੀ ਔਸਤ ਨਾਲ 617 ਦੌੜਾਂ ਬਣਾਈਆਂ ਸਨ।