ਲੜਕੀ ਦੀ ਮਿਲੀ ਲਾਸ਼, ਕਾਗਜ਼ ਦੇ ਟੁੱਕੜੇ ''ਤੇ ਲਿਖਿਆ ਸੀ- ਮੁਸਲਿਮ ਹੈ, ਦਫਨਾ ਦੇਣਾ

Global News

ਬਾਗਪਤ— ਯੂ.ਪੀ. ਦੇ ਬਾਗਪਤ ਤੋਂ 20 ਸਲਾ ਦੀ ਲੜਕੀ ਦੀ ਲਾਸ਼ ਬਾਰਮਦ ਹੋਈ। ਲਾਸ਼ ਕੋਲੋਂ ਮਿਲੇ ਕਾਗਜ਼ ਦੇ ਟੁੱਕੜੇ 'ਤੇ ਲਿਖਿਆ ਹੈ- ਇਹ ਮੁਸਲਿਮ ਹੈ, ਇਸ ਨੂੰ ਦਫਨਾ ਦੇਣਾ। ਇਕ ਕਾਗਜ਼ ਦੇ ਟੁੱਕੜੇ 'ਚ ਇਸ ਲੜਕੀ ਦੇ ਕਤਲ ਦਾ ਪੂਰਾ ਰਾਜ ਦਫਨ ਹੈ। ਇਨ੍ਹਾਂ 7 ਸ਼ਬਦਾਂ 'ਚ 20 ਸਾਲ ਦੀ ਇਸ ਲੜਕੀ ਨਾਲ ਕੀ ਹੋਇਆ। ਇਸ ਦਾ ਪੂਰਾ ਸੱਚ ਕੈਦ ਹੈ, ਯੂ.ਪੀ. ਦੇ ਬਾਗਪਤ ਦੀ ਪੁਲਸ ਲਈ ਇਹ ਲਾਸ਼ ਅਤੇ ਇਹ ਕਾਗਜ਼ ਦਾ ਟੁੱਕੜਾ ਪਹੇਲੀ ਬਣਿਆ ਹੋਇਆ ਹੈ। 
ਪੁਲਸ ਨੂੰ ਬਾਗਪਤ ਦੇ ਖੇਕੜਾ ਥਾਣਾ ਇਲਾਕੇ ਤੋਂ ਇਹ ਲਾਸ਼ ਬਰਾਮਦ ਹੋਈ ਹੈ। ਇਸ ਲਾਸ਼ ਕੋਲੋਂ ਕਾਗਜ਼ ਦਾ ਇਹ ਟੁੱਕੜਾ ਵੀ ਮਿਲਿਆ ਹੈ, ਜਿਸ 'ਤੇ ਲਿਖਿਆ ਹੈ- ਇਹ ਲੜਕੀ ਮੁਸਲਮਾਨ ਹੈ, ਇਸ ਨੂੰ ਦਫਨਾ ਦੇਣਾ। ਲੜਕੀ ਦੀ ਲਾਸ਼ 'ਤੇ ਸੱਟ ਦੇ ਨਿਸ਼ਾਨ ਵੀ ਮਿਲੇ ਹਨ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਨੂੰ ਮਾਰਨ ਤੋਂ ਪਹਿਲਾਂ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਹੈ। 


ਪੁਲਸ ਅਨੁਸਾਰ ਲੜਕੀ ਦੀ ਲਾਸ਼ ਨੂੰ ਕਿਸੇ ਹੋਰ ਜਗ੍ਹਾ ਤੋਂ ਲਿਆ ਕੇ ਇੱਥੇ ਸੁੱਟਿਆ ਗਿਆ ਹੈ। ਪੁਲਸ ਇਸ ਲੜਕੀ ਦੀ ਪਛਾਣ 'ਚ ਜੁਟੀ ਹੈ, ਕਿਉਂਕਿ ਜੇਕਰ ਇਸ ਲਾਸ਼ ਦੀ ਪਛਾਣ ਹੋ ਗਈ ਤਾਂ ਹੋ ਸਕਦਾ ਹੈ ਕਿ ਹੈਂਡ ਰਾਈਟਿੰਗ ਦੇ ਆਧਾਰ 'ਤੇ ਪੁਲਸ ਕਾਤਲਾਂ ਤੱਕ ਪੁੱਜ ਸਕੇ। ਇਸ ਦੇ ਨਾਲ ਹੀ ਪੁਲਸ ਪਰੇਸ਼ਾਨ ਇਸ ਲਈ ਵੀ ਹੈ ਕਿ ਆਖਰ ਇਨ੍ਹਾਂ 7 ਸ਼ਬਦਾਂ ਦੇ ਆਧਾਰ 'ਤੇ ਲੜਕੀ ਨੂੰ ਦਫਨਾਇਆ ਜਾਵੇ ਜਾਂ ਫਿਰ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇ। ਫਿਲਹਾਲ ਪੁਲਸ ਨੂੰ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ ਅਤੇ ਲੜਕੀ ਦੇ ਫੋਟੋ ਨੂੰ ਨੇੜੇ-ਤੇੜੇ ਦੇ ਇਲਾਕੇ 'ਚ ਦਿਖਾ ਕੇ ਪਛਾਣ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।