ਜਹਾਜ਼ ਹਾਦਸੇ ''ਚ ਜ਼ਿੰਦਾ ਬਚ ਗਏ ਸਨ ਨੇਤਾਜੀ! ਦਿੱਤੇ ਸਨ ਇਹ ਸੰਦੇਸ਼

Global News

ਨਵੀਂ ਦਿੱਲੀ— ਹੁਣ ਤੱਕ ਇਹ ਹੀ ਮੰਨਿਆ ਜਾਂਦਾ ਰਿਹਾ ਹੈ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਨੇ 18 ਅਗਸਤ 1945 'ਚ ਇਕ ਜਹਾਜ਼ ਹਾਦਸੇ ਵਿਚ ਆਪਣੀ ਜਾਨ ਗਵਾਈ ਸੀ। ਇਸ ਗੱਲ ਨੂੰ ਹੁਣ ਤੱਕ ਦੀਆਂ ਸਰਕਾਰਾਂ ਵੀ ਮੰਨਦੀਆਂ ਆ ਰਹੀਆਂ ਹਨ ਪਰ ਕਿਹਾ ਜਾਂਦਾ ਹੈ ਕਿ ਨੇਤਾਜੀ ਦੀ ਇਸ ਜਹਾਜ਼ ਹਾਦਸੇ ਵਿਚ ਜ਼ਿੰਦਾ ਬਚ ਗਏ ਸਨ। ਪਰ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਿਸੇ ਵੀ ਸਰਕਾਰ ਨੇ ਜਹਾਜ਼ ਹਾਦਸੇ ਵਿਚ ਨੇਤਾਜੀ ਦੇ ਜ਼ਿੰਦਾ ਬਚ ਜਾਣ ਬਾਰੇ ਸਾਫ ਤੌਰ 'ਤੇ ਕੁਝ ਨਹੀਂ ਕਿਹਾ ਹੈ। ਮੋਦੀ ਸਰਕਾਰ ਨੇ ਹਾਲ ਹੀ 'ਚ ਨੇਤਾਜੀ ਨਾਲ ਜੁੜੀਆਂ ਕੁਝ ਫਾਈਲਾਂ ਨੂੰ ਜਨਤਕ ਕੀਤਾ ਹੈ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਨੇਤਾਜੀ ਨੇ 1945 'ਚ ਜਹਾਜ਼ ਹਾਦਸੇ ਤੋਂ ਬਾਅਦ 3 ਵਾਰ ਭਾਰਤੀਆਂ ਲਈ ਸੰਦੇਸ਼ ਦਿੱਤਾ। 
ਆਓ ਜਾਣਦੇ ਹਾਂ ਜਹਾਜ਼ ਹਾਦਸੇ ਤੋਂ ਬਾਅਦ ਨੇਤਾਜੀ ਨੇ ਕੀ ਸੰਦੇਸ਼ ਦਿੱਤੇ ਸਨ-
ਪਹਿਲਾਂ ਸੰਦੇਸ਼ 26 ਦਸੰਬਰ 1945 ਨੂੰ ਦਿੱਤਾ, ਜਿਸ ਵਿਚ ਨੇਤਾਜੀ ਨੇ ਜਹਾਜ਼ ਹਾਦਸੇ ਤੋਂ ਬਾਅਦ 26 ਦਸੰਬਰ 1945 ਨੂੰ ਆਪਣੇ ਸੰਬੋਧਨ 'ਚ ਕਿਹਾ ਸੀ ਕਿ ਮੈਂ ਅਜੇ ਵਿਸ਼ਵ ਸ਼ਕਤੀਆਂ ਦੀ ਸ਼ਰਨ ਵਿਚ ਹਾਂ। ਮੇਰਾ ਦਿਲ ਭਾਰਤ ਲਈ ਤੜਪ ਰਿਹਾ ਹੈ। 
ਮੈਂ ਤੀਜੇ ਵਿਸ਼ਵ ਯੁੱਧ ਦੇ ਸ਼ਿਖਰ 'ਤੇ ਪਹੁੰਚਣ ਦੌਰਾਨ ਭਾਰਤ ਆਵਾਂਗਾ। ਇਸ ਵਿਚ 10 ਸਾਲ ਜਾਂ ਉਸ ਤੋਂ ਘੱਟ ਸਮਾਂ ਲੱਗ ਸਕਦਾ ਹੈ। 


ਦੂਜਾ ਸੰਦੇਸ਼ 1 ਜਨਵਰੀ 1946 ਨੂੰ ਦਿੱਤਾ, ਜਿਸ ਵਿਚ ਨੇਤਾਜੀ ਨੇ ਕਿਹਾ ਕਿ ਸਾਨੂੰ ਦੋ ਸਾਲ ਵਿਚ ਆਜ਼ਾਦੀ ਮਿਲ ਜਾਣੀ ਚਾਹੀਦੀ ਹੈ। ਕਿਉਂਕਿ ਬ੍ਰਿਟਿਸ਼ ਰਾਜ ਖਤਮ ਹੋਵੇਗਾ ਅਤੇ ਦੇਸ਼ ਨੂੰ ਆਜ਼ਾਦੀ ਮਿਲੇਗੀ। ਭਾਰਤ ਨੂੰ ਅਹਿੰਸਾ ਨਾਲ ਆਜ਼ਾਦੀ ਨਹੀਂ ਮਿਲ ਸਕਦੀ ਪਰ ਮੈਂ ਗਾਂਧੀ ਜੀ ਦੀ ਇੱਜ਼ਤ ਕਰਦਾ ਹਾਂ।
ਤੀਜਾ ਸੰਦੇਸ਼ ਫਰਵਰੀ 1946 ਨੂੰ ਦਿੱਤਾ, ਇਸ ਸੰਦੇਸ਼ ਵਿਚ ਨੇਤਾਜੀ ਨੇ ਕਿਹਾ ਸੀ ਕਿ ਮੈਂ ਸੁਭਾਸ਼ ਚੰਦਰ ਬੋਸ ਬੋਲ ਰਿਹਾ ਹਾਂ। ਜੈ ਹਿੰਦ। ਜਾਪਾਨ ਦੇ ਸਮਰਪਣ ਤੋਂ ਬਾਅਦ ਤੀਜੀ ਵਾਰ ਹੈ, ਜਦੋਂ ਮੈਂ ਭਾਰਤੀ ਭੈਣ-ਭਰਾਵਾਂ ਨੂੰ ਸੰਬੋਧਨ ਕਰ ਰਿਹਾ ਹਾਂ।