ਕੋਲਕਾਤਾ ''ਚ ਨਿਰਮਾਣ ਅਧੀਨ ਪੁੱਲ ਢਹਿਆ, 10 ਲੋਕਾਂ ਦੀ ਮੌਤ

Global News

ਕੋਲਕਾਤਾ—  ਵੀਰਵਾਰ ਦੀ ਦੁਪਹਿਰ ਨੂੰ ਉੱਤਰੀ ਕੋਲਕਾਤਾ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇਕ ਨਿਰਮਾਣ ਅਧੀਨ ਪੁੱਲ ਢਹਿ ਜਾ ਕਾਰਨ 10 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। 


ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉੱਤਰੀ ਕੋਲਕਾਤਾ ਦੇ ਨੇੜੇ ਗਣੇਸ਼ ਟਾਕੀਜ਼ (ਗਿਰੀਸ਼ ਪਾਰਕ) ਕੋਲ ਵਾਪਰਿਆ। ਜਿੱਥੇ ਇਕ ਪੁੱਲ ਦੇ ਨਿਰਮਾਣ ਅਧੀਨ ਕੰਮ ਚੱਲ ਰਿਹਾ ਸੀ। ਅਚਾਨਕ ਪੁੱਲ ਦੇ ਢਹਿ ਜਾਣ ਕਾਰਨ 10 ਮਜ਼ਦੂਰਾਂ ਦੀ ਮੌਤ ਹੋ ਗਈ। ਮੌਕੇ 'ਤੇ ਰਾਹਤ ਬਚਾਅ ਕੰਮ ਜਾਰੀ ਸ਼ੁਰੂ ਕਰ ਦਿੱਤਾ ਗਿਆ ਹੈ। ਚਸ਼ਮਦੀਦ ਗਵਾਹ ਦਾ ਕਹਿਣਾ ਹੈ ਕਿ ਮਲਬੇ ਹੇਠਾਂ 150 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਪੁੱਲ ਢਹਿਣ ਕਾਰਨ ਕੋਲਕਾਤਾ ਵਿਚ ਟ੍ਰੈਫਿਕ ਠੱਪ ਹੋ ਗਿਆ ਹੈ। ਇਸ ਪੁੱਲ ਦੇ ਨਿਰਮਾਣ ਦਾ ਕੰਮ ਪਿਛਲੇ 3 ਸਾਲ ਤੋਂ ਬਣ ਰਿਹਾ ਸੀ।