ਕੀ ਇਸ ਵਰਲਡ ਕੱਪ ਤੋਂ ਹੀ ਖਤਮ ਹੋ ਜਾਵੇਗਾ ਯੁਵਰਾਜ ਦਾ ਕ੍ਰਿਕਟ ਕਰੀਅਰ?

Global News

ਨਵੀਂ ਦਿੱਲੀ— ਟੀਮ ਇੰਡੀਆ ਦੇ ਦਿੱਗਜ ਖਿਡਾਰੀ ਯੁਵਰਾਜ ਸਿੰਘ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਤੋਂ ਠੀਕ ਪਹਿਲੇ ਸੱਟ ਦਾ ਸ਼ਿਕਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਖਿਲਾਫ ਮੋਹਾਲੀ ਦੇ ਮੈਚ 'ਚ ਯੁਵਰਾਜ ਦੇ ਗਿੱਟੇ 'ਚ ਸੱਟ ਲਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਖੇਡਣਾ ਸ਼ੱਕੀ ਹੋ ਗਿਆ ਹੈ, ਪਰ ਅਜੇ ਤੱਕ ਟੀਮ ਮੈਨੇਜਮੈਂਟ ਨੇ ਯੁਵਰਾਜ ਦੀ ਸੱਟ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ।


ਇਨ੍ਹਾਂ ਖਬਰਾਂ ਨੂੰ ਸੁਣ ਕੇ ਦਿੱਗਜਾਂ ਦਾ ਮੰਨਣਾ ਹੈ ਕਿ ਯੁਵੀ ਜੇਕਰ ਇਸ ਵਾਰ ਬਾਹਰ ਹੋਏ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦਾ ਕ੍ਰਿਕਟ ਦਾ ਸਫਰ ਵੀ ਖਤਮ ਹੋ ਜਾਵੇ। ਇਕ ਚੰਗੇ ਖਿਡਾਰੀ ਦੇ ਲਈ ਫਿਟਨੈੱਸ ਦੀ ਜ਼ਰੂਰਤ ਹੁੰਦੀ ਹੈ। ਅਜਿਹੇ 'ਚ ਯੁਵੀ ਦੇ ਕਰੀਅਰ 'ਤੇ ਇਕ ਤਰ੍ਹਾਂ ਦੀ ਰੋਕ ਲਗ ਸਕਦੀ ਹੈ। ਦੱਸ ਦਈਏ ਕਿ ਉਨ੍ਹਾਂ ਦੇ ਫੈਂਸ ਉਨ੍ਹਾਂ ਲਈ ਦੁਆਵਾਂ ਕਰ ਰਹੇ ਹਨ ਕਿ ਉਹ ਛੇਤੀ ਤੋਂ ਛੇਤੀ ਠੀਕ ਹੋ ਜਾਣ ਅਤੇ ਉਨ੍ਹਾਂ ਨੂੰ ਯੁਵਰਾਜ ਦੀ ਤੂਫਾਨੀ ਬੱਲੇਬਾਜ਼ੀ ਦੇਖਣ ਦਾ ਮੌਕਾ ਮਿਲੇ।