ਆਨੰਦ ਨੇ ਆਖਰੀ ਰਾਊਂਡ ''ਚ ਵੀ ਖੇਡਿਆ ਡਰਾਅ

Global News

ਮਾਸਕੋ- ਭਾਰਤੀ ਗ੍ਰੈਂਡ ਮਾਸਟਰ ਤੇ ਪੰਜ ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਨਾਲ ਇੱਥੇ ਆਖਰੀ ਰਾਊਂਡ ਵਿਚ ਰੂਸ ਦੇ ਪੀਟਰ ਸ਼ਿਵਡਲਰ ਦੇ ਨਾਲ ਡਰਾਅ ਖੇਡਿਆ।

46 ਸਾਲਾ ਆਨੰਦ ਨੂੰ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਵਿਚ ਉਤਰਨ ਲਈ ਆਖਰੀ-2 ਰਾਊਂਡ ਜਿੱਤਣੇ ਜ਼ਰੂਰੀ ਸਨ ਪਰ ਇਕ ਦਿਨ ਪਹਿਲਾਂ ਆਨੰਦ ਨੇ ਹਾਲੈਂਡ ਦੇ ਅਨੀਸ਼ ਗਿਰੀ ਨਾਲ ਡਰਾਅ ਮੁਕਾਬਲਾ ਖੇਡ ਕੇ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਵਿਚ ਨਾਰਵੇ ਦੇ ਮੈਗਨਸ ਕਾਰਲਸਨ ਵਿਰੁੱਧ ਖੇਡਣ ਦਾ ਮੌਕਾ ਗੁਆ ਦਿੱਤਾ ਸੀ। ਆਨੰਦ ਨੇ ਆਖਰੀ ਰਾਊਂਡ ਦੇ ਮੁਕਾਬਲੇ ਵਿਚ ਡਰਾਅ ਖੇਡਦੇ ਹੋਏ ਪ੍ਰਤੀਯੋਗਿਤਾ ਤੀਜੇ ਸਥਾਨ ਨਾਲ ਖਤਮ ਕੀਤੀ। ਉਸ ਦੇ ਆਖਰੀ ਰਾਊਂਡ ਤੋਂ ਬਾਅਦ ਕੁਲ 7.5 ਅੰਕ ਰਹੇ।