ਗੇਲ ਨੇ ਕੋਹਲੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Global News

ਮੁੰਬਈ- ਵੈਸਟ ਇੰਡੀਜ਼ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਅੱਜ ਮੰਨਿਆ ਕਿ ਵੀਰਵਾਰ ਨੂੰ ਇੱਥੇ ਹੋਣ ਵਾਲੇ ਸੈਮੀਫਾਈਨਲ ਵਿਚ ਭਾਰਤ ਦੀ ਟੀਮ ਪਹਿਲੀ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗੀ ਕਿਉਂਕਿ ਘਰੇਲੂ ਟੀਮ ਕੋਲ 'ਕਈ ਮੈਚ ਜੇਤੂ' ਹਨ ਪਰ ਨਾਲ ਹੀ ਚੌਕਸ ਕੀਤਾ ਕਿ ਕੈਰੇਬੀਆਈ ਟੀਮ ਵੀ ਉਲਟਫੇਰ ਭਰੀ ਜਿੱਤ ਦੀ ਯੋਜਨਾ ਬਣਾ ਰਹੀ ਹੈ। 


ਗੇਲ ਨੇ ਇੱਥੇ ਅਭਿਆਸ ਸੈਸ਼ਨ ਦੌਰਾਨ ਕਿਹਾ ਕਿ ਉਸ ਦੀ ਟੀਮ ਸਿਰਫ ਵਿਰਾਟ ਕੋਹਲੀ 'ਤੇ ਹੀ ਧਿਆਨ ਨਹੀਂ ਲਗਾਏਗੀ ਜਿਹੜਾ ਟੂਰਨਾਮੈਂਟ ਵਿਚ ਸ਼ਾਨਦਾਰ ਫਾਰਮ ਵਿਚ ਹੈ ਸਗੋਂ ਪੂਰੀ ਭਾਰਤੀ ਟੀਮ ਨੂੰ ਧਿਆਨ ਵਿਚ ਰੱਖੇਗੀ।