ਭੁਪਿੰਦਰ ਗਿੱਲ ਗੀਤ 'ਪੁੱਤ ਜੱਟ ਦਾ' ਨਾਲ ਚਰਚਾ 'ਚ

Global News

ਜਲੰਧਰ : ਦੋਗਾਣਾ ਗਾਇਕ ਭੁਪਿੰਦਰ ਗਿੱਲ ਆਨੰਦ ਮਿਊਜ਼ਿਕ ਕੰਪਨੀ ਵੱਲੋਂ ਰਿਲੀਜ਼ ਆਪਣੇ ਗੀਤ 'ਪੁੱਤ ਜੱਟ ਦਾ' ਨਾਲ ਚਰਚਾ ਵਿਚ ਹੈ। ਇਸ ਗੀਤ ਦਾ ਕਲਮਕਾਰ ਵੀ ਭੁਪਿੰਦਰ ਹੀ ਹੈ, ਜਿਸ ਦਾ ਸੰਗੀਤ ਅਨੂ-ਮਨੂ ਨੇ ਤਿਆਰ ਕੀਤਾ ਹੈ ਅਤੇ ਵੀਡੀਓ ਨਿਰਦੇਸ਼ਨ ਗੋਪੀ ਢਿੱਲੋਂ ਦਾ ਹੈ। ਭੁਪਿੰਦਰ ਗਿੱਲ ਅਨੁਸਾਰ ਮੁਕੇਸ਼ ਕੁਮਾਰ ਵੱਲੋਂ ਰਿਲੀਜ਼ ਇਹ ਗੀਤ ਪੰਜਾਬੀ ਸੰਗੀਤਕ ਚੈਨਲਾਂ 'ਤੇ ਦਰਸ਼ਕਾਂ ਦਾ ਭਰਪੂਰ ਪਿਆਰ ਬਟੋਰ ਰਿਹਾ ਹੈ। ਸੋਸ਼ਲ ਸਾਈਟਾਂ ਤੇ ਯੂ-ਟਿਊਬ 'ਤੇ ਵੀ ਵੱਡੀ ਗਿਣਤੀ ਵਿਚ ਲਾਈਕ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਉਹ ਆਪਣੀ ਪੂਰੀ ਐਲਬਮ ਲੈ ਕੇ ਆਪਣੇ ਚਾਹੁਣ ਵਾਲਿਆਂ ਦੀ ਕਚਹਿਰੀ ਵਿਚ ਹਾਜ਼ਰ ਹੋਣਗੇ।