Comedy King ਕਪਿਲ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈੱਟ ਦੀ ਤਸਵੀਰ ਕੀਤੀ ਸਾਂਝੀ

Global News

ਮੁੰਬਈ : ਕਾਮੇਡੀ ਦੇ ਬਾਦਸ਼ਾਹ, ਅਦਾਕਾਰ ਅਤੇ ਗਾਇਕ ਕਪਿਲ ਸ਼ਰਮਾ ਨੇ ਆਪਣੇ ਨਵੇਂ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈੱਟ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਬੀਤੇ ਦਿਨੀਂ ਟਵਿੱਟਰ 'ਤੇ ਇਸ ਸ਼ੋਅ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, ''ਨਵਾਂ ਸੈੱਟ ਕਿਸ ਤਰ੍ਹਾਂ ਦਾ ਹੈ? ਤੁਹਾਨੂੰ ਸਾਰਿਆ ਨੂੰ ਪਿਆਰ।''


ਜਾਣਾਕਾਰੀ Îਅਨੁਸਾਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਕਪਿਲ ਦੇ ਇਸ ਨਵੇਂ ਸ਼ੋਅ ਦੇ ਪਹਿਲੇ ਮਹਿਮਾਨ ਬਣਨ ਵਾਲੇ ਹਨ। ਇਹ ਸ਼ੋਅ 23 ਅਪ੍ਰੈਲ ਤੋਂ ਸ਼ੁਰੂ ਹੋਵੇਗਾ, ਜੋ ਕਿ ਹਫਤੇ 'ਚ ਦੋ ਵਾਰ ਭਾਵ ਸ਼ਨੀਵਾਰ ਅਤੇ ਐਤਵਾਰ ਰਾਤ 9 ਵਜੇ ਆਵੇਗਾ। ਕਪਿਲ ਦੀ ਪੁਰਾਣੀ ਸਾਰੀ ਟੀਮ ਇਸ ਨਵੇਂ ਸ਼ੋਅ 'ਚ ਨਜ਼ਰ ਆਵੇਗੀ, ਜਿਵੇਂ ਸੁਨੀਲ ਗ੍ਰੋਵਰ, ਅਲੀ ਅਸਗਰ, ਕੀਕੂ ਸ਼ਾਰਧਾ, ਸੁਮੋਨਾ ਚੱਕਰਵਰਤੀ, ਨਵਜੋਤ ਸਿੱਧੂ ੱਚੇ ਚੰਦਨ ਪ੍ਰਭਾਕਰ।