ਸੰਜੇ ਦੱਤ ਨੂੰ ਵਾਪਸ ਮਿਲੇਗਾ ਪਾਸਪੋਰਟ

Global News

ਮੁੰਬਈ : ਵਿਸ਼ੇਸ਼ ਟਾਡਾ ਅਦਾਲਤ ਨੇ ਅੱਜ ਇਥੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਪਾਸਪੋਰਟ ਵਾਪਸ ਕਰਨ ਦੀ ਬੇਨਤੀ ਪ੍ਰਵਾਨ ਕਰ ਲਈ। ਜਾਣਕਾਰੀ ਅਨੁਸਾਰ ਅਭਿਨੇਤਾ ਸੰਜੇ ਦੱਤ 1993 ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿਚ ਸਜ਼ਾ ਕੱਟਣ ਮਗਰੋਂ ਪਿਛਲੇ ਮਹੀਨੇ ਜੇਲ ਵਿਚੋਂ ਰਿਹਾਅ ਹੋਏ ਸਨ। ਉਨ੍ਹਾਂ ਦੇ ਵਕੀਲ ਸੁਭਾਸ਼ ਯਾਦਵ ਨੇ ਕਿਹਾ, ''ਅਦਾਲਤ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ ਹੈ। ਸੰਜੇ ਦੱਤ (56) ਨੇ ਪਿਛਲੇ ਹਫਤੇ ਵਿਸ਼ੇਸ਼ ਟਾਡਾ ਅਦਾਲਤ ਦੇ ਜੱਜ ਜੀ. ਏ. ਸਨਿਪ ਸਾਹਮਣੇ ਇਸ ਸੰੰਬੰਧ ਵਿਚ ਅਰਜ਼ੀ ਦਾਇਰ ਕੀਤੀ ਸੀ।''