ਇਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਪ੍ਰੇਰਣਾ ਮੰਨਦੀ ਹੈ ਕੈਟਰੀਨਾ ਕੈਫ

Global News

ਮੁੰਬਈ : ਆਪਣੇ-ਆਪਣੇ ਖੇਤਰ ਵਿਚ ਨਾਂ ਕਮਾ ਚੁੱਕੀਆਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਮਸ਼ਹੂਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੂੰ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਆਪਣੇ ਲਈ ਪ੍ਰੇਰਣਾ ਮੰਨਦੀ ਹੈ। ਕੈਟਰੀਨਾ ਨੇ ਮੁੰਬਈ ਵਿਚ ਬੀਤੀ ਰਾਤ ਇਕ ਪ੍ਰੋਗਰਾਮ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇੰਦਰਾ ਗਾਂਧੀ ਅਤੇ ਸੇਰੇਨਾ ਵਿਲੀਅਮਸ ਦੇ ਵਿਅਕਤੀਤਵ ਬਹੁਤ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਅਜਿਹੇ ਖੇਤਰਾਂ ਵਿਚ ਮਿਸਾਲ ਕਾਇਮ ਕੀਤੀ ਹੈ, ਜਿਸ ਵਿਚ ਮਰਦਾਂ ਦਾ ਬੋਲਬਾਲਾ ਰਿਹਾ ਹੈ।


ਜਾਣਕਾਰੀ ਅਨੁਸਾਰ ਫਿਲਮ 'ਧੂਮ 3' ਦੀ ਅਦਾਕਾਰਾ ਕੈਟਰੀਨਾ ਨੇ ਆਪਣੇ ਅਭਿਨੈ ਕੈਰੀਅਰ ਵਿਚ ਸਫਲਤਾ ਅਤੇ ਅਸਫਲਤਾ ਦੋਹਾਂ ਦਾ ਸਵਾਦ ਚੱਖਿਆ ਹੈ ਅਤੇ ਉਨ੍ਹਾਂ ਨੂੰ ਮਿਹਨਤੀ ਅਭਿਨੇਤਰੀਆਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ, ''ਇਕ ਔਰਤ ਦੇ ਤੌਰ 'ਤੇ ਸਾਨੂੰ ਕਈ ਤਰ੍ਹਾਂ ਦੀ ਅਸੁਰੱਖਿਆ, ਬੇਯਕੀਨੀਆਂ ਭਰੇ ਪਲਾਂ 'ਚੋਂ ਲੰਘਣਾ ਪੈਂਦਾ ਹੈ। ਸਾਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਸਾਡੀ ਥਾਂ ਕਿਥੇ ਹੈ ਜਾਂ ਆਪਣੀ ਜ਼ਿੰਦਗੀ ਵਿਚ ਅਸੀਂ ਕੀ ਕਰਨਾ ਚਾਹੁੰਦੇ ਹਾਂ।''