ਜਾਨ ਅਬ੍ਰਾਹਮ ਦੀ 'ਰਾਕੀ ਹੈਂਡਸਮ' ਨੂੰ ਕਮਾਈ 'ਚ ਵੱਡਾ ਝਟਕਾ

Global News

ਦਿੱਲੀ- ਜਾਨ ਅਬ੍ਰਾਹਮ ਦੀ ਰਿਲੀਜ਼ ਹੋਈ ਫ਼ਿਲਮ 'ਰਾਕੀ ਹੈਂਡਸਮ' ਦੀ ਕਮਾਈ ਨਿਰਮਾਤਾਵਾਂ ਲਈ ਦਿਲ ਤੋੜਣ ਵਾਲੀ ਹੈ। ਇਸ ਸ਼ੁੱਕਰਵਾਰ ਆਈ 'ਰਾਕੀ ਹੈਂਡਸਮ' ਨਾਲ ਜਾਨ ਨੂੰ ਬੇਹੱਦ ਉਮੀਦਾਂ ਸਨ। ਉਹ ਫ਼ਿਲਮ ਦੇ ਪ੍ਰਮੋਸ਼ਨ 'ਚ ਵੀ ਲੰਬੇ ਸਮੇਂ ਤੋਂ ਲੱਗੇ ਹੋਏ ਸਨ, ਫ਼ਿਲਮ ਦੇ ਰਿਲੀਜ਼ ਹੋਣ 'ਤੇ ਹੀ ਸਾਰੀਆਂ ਉਮੀਦਾਂ ਰੱਖੀਆਂ ਗਈਆਂ ਸਨ।
 

'ਰਾਕੀ ਹੈਂਡਸਮ' ਨੇ ਸ਼ੁੱਕਰਵਾਰ ਨੂੰ 5.39 ਕਰੋੜ ਨਾਲ ਸ਼ੁਰੂਆਤ ਕੀਤੀ ਸੀ। ਪਹਿਲੇ ਦਿਨ ਦੇ ਲਿਹਾਜ ਨਾਲ ਫ਼ਿਲਮ ਦੀ ਕਮਾਈ ਠੀਕ ਮੰਨੀ ਗਈ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਦੇ ਚੱਲਦੇ ਕਮਾਈ ਦੇ ਵੱਧਣ ਦੀ ਉਮੀਦ ਸੀ। ਸ਼ਨੀਵਾਰ ਨੂੰ ਫ਼ਿਲਮ ਨੇ 4.83 ਕਰੋੜ ਦੀ ਕਮਾਈ ਕੀਤੀ, ਕਮਾਈ ਦੇ ਵੱਧਣ ਦੀ ਜਗ੍ਹਾਂ ਘੱਟ ਜਾਣ ਨਾਲ ਨਿਰਮਾਤਾਵਾਂ ਨੂੰ ਝਟਕਾ ਲੱਗਿਆ ਹੈ।
 

ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ ਨੂੰ ਘੱਟ ਕਮਾਈ ਕਰਨ ਵਾਲੀ 'ਰਾਕੀ ਹੈਂਡਸਮ' ਦੀ ਕਮਾਈ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਫਿਰ ਘੱਟ ਗਈ। ਫ਼ਿਲਮ ਨੇ ਐਤਵਾਰ ਨੂੰ 4.13 ਕਰੋੜ ਦੀ ਕਮਾਈ ਕੀਤੀ। ਪਹਿਲੇ ਹਫ਼ਤੇ 'ਚ ਫਿਲਮ ਨੇ ਕੁਲ ਮਿਲਾ ਕੇ 16.12 ਕਰੋੜ ਦਾ ਕਾਰੋਬਾਰ ਕੀਤਾ ਹੈ। ਫ਼ਿਲਮ ਤੋਂ ਹੁਣ ਜ਼ਿਆਦਾ ਉਮੀਦਾਂ ਨਹੀਂ ਕੀਤੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਵੀ ਫ਼ਿਲਮ ਦੀ ਕਮਾਈ 'ਚ ਭਾਰੀ ਗਿਰਾਵਟ ਦੀ ਗੱਲ ਕਹੀ ਜਾ ਰਹੀ ਹੈ।