ਕੈਨੇਡਾ: ਪਿਤਾ ਦੇ ਸਸਕਾਰ ''ਤੇ ਜਾ ਰਹੇ ਕੈਬਨਿਟ ਮੰਤਰੀ ਦੀ ਪਰਿਵਾਰ ਸਮੇਤ ਜਹਾਜ਼ ਹਾਦਸੇ ''ਚ ਮੌਤ

Global News

ਟੋਰਾਂਟੋ— ਕੈਨੇਡਾ ਦੇ ਮੇਗਡਾਲੇਨ ਟਾਪੂ 'ਤੇ ਇਕ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਉਸ ਵਿਚ ਸਵਾਰ ਸਾਬਕਾ ਕੈਬਨਿਟ ਮੰਤਰੀ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕੈਨੇਡਾ ਦੇ ਸਾਬਕਾ ਕੈਬਨਿਟ ਮੰਤਰੀ ਜੀਨ ਲੇਪੀਯਰੇ ਆਪਣੀ ਪਤਨੀ, ਭੈਣ ਅਤੇ ਭਰਾਵਾਂ ਸਮੇਤ ਆਪਣੇ ਪਿਤਾ ਦੇ ਸਸਕਾਰ 'ਤੇ ਜਾ ਰਹੇ ਸਨ। ਪੁਲਸ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਅਤੇ ਪਾਇਲਟ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਜੀਨ ਤੋਂ ਇਲਾਵਾ ਹਾਦਸੇ ਵਿਚ ਮਾਰੇ ਗਏ ਬਾਕੀ ਯਾਤਰੀਆਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਹਨ। 
 

ਕੈਨੇਡਾ ਦੇ ਹਵਾਬਾਜ਼ੀ ਸੁਰੱਖਿਆ ਬੋਰਡ ਨੇ ਕਿਹਾ ਕਿ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਖਰਾਬ ਮੌਸਮ ਕਾਰਨ ਜਾਂਚ ਟੀਮ ਦੇ ਘਟਨਾ ਵਾਲੀ ਥਾਂ 'ਤੇ ਪਹੁੰਚਣ ਵਿਚ ਸਮਾਂ ਲੱਗ ਸਕਦਾ ਹੈ। ਸਾਬਕਾ ਮੰਤਰੀ ਜੀਨ ਜੁਲਾਈ, 2004 ਤੋਂ ਫਰਵਰੀ 2006 ਤੱਕ ਪਾਲ ਮਾਰਟਿਨ ਦੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਕੇ ਜੀਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਚਾਣਚੱਕ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਨੂੰ ਰਾਜਨੀਤਿਕ ਸੰਸਾਰ ਲਈ ਵੱਡਾ ਘਾਟਾ ਦੱਸਿਆ ਹੈ।