ਅਮਰੀਕੀ ਫੌਜੀ ਨੇ ਅਫਗਾਨੀ ਲੜਕੇ ਨੂੰ ਮਾਰੀ ਗੋਲੀ

Global News

ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅਮਰੀਕੀ ਹਵਾਈ ਅੱਡੇ ਨੇੜੇ ਅਮਰੀਕੀ ਫੌਜ ਨੇ ਇਕ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

 

ਅਫਗਾਨਿਸਤਾਨ ਦੇ ਸੂਬਾਈ ਪੁਲਸ ਮੁਖੀ ਜਨਰਲ ਜਮਾਨ ਮਮੋਜਾਈ ਨੇ ਕਿਹਾ ਕਿ ਕਾਬੁਲ ਤੋਂ 50 ਕਿ. ਮੀ. ਦੂਰ ਸਥਿਤ ਬਗਰਾਮ ਹਵਾਈ ਅੱਡੇ ਨੇੜੇ ਇਕ ਲੜਕਾ ਰਾਈਫਲ ਵਰਗਾ ਦਿਸਣ ਵਾਲਾ ਸਾਮਾਨ ਲੈ ਕੇ ਖੜ੍ਹਾ ਸੀ। ਅਮਰੀਕੀ ਫੌਜੀ ਨੇ ਪਹਿਲਾਂ ਉਸ ਨੂੰ ਰੁਕਣ ਦੀ ਚਿਤਾਵਨੀ ਦਿੱਤੀ ਪਰ ਉਹ ਨਾ ਰੁਕਿਆ, ਜਿਸ ਮਗਰੋਂ ਫੌਜੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਗਰੋਂ ਸਥਾਨਕ ਲੋਕ ਉਥੇ ਇਕੱਠੇ ਹੋ ਗਏ ਅਤੇ ਹੱਤਿਆ ਵਿਰੁੱਧ ਰੋਸ ਵਿਖਾਵਾ ਕਰਨ ਲੱਗੇ।