ਖੁੱਲ੍ਹੇ ਪ੍ਰਮਾਣੂ ਪਦਾਰਥਾਂ ਦੀ ਸੁਰੱਖਿਆ ਹੈ ਅਮਰੀਕਾ ਦੀ ਚੋਟੀ ਦੀ ਪਹਿਲ ਕਦਮੀ

Global News

ਵਾਸ਼ਿੰਗਟਨ— ਇਸ ਹਫਤੇ ਦੇ ਆਖਿਰ 'ਚ ਹੋਣ ਵਾਲੇ ਪ੍ਰਮਾਣੂ ਸੁਰੱਖਿਆ ਸੰਮੇਲਨ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਕਿਹਾ ਕਿ ਦੁਨੀਆ ਭਰ 'ਚ ਮੌਜੂਦ ਖੁੱਲ੍ਹੇ ਪ੍ਰਮਾਣੂ ਪਦਾਰਥਾਂ ਦੀ ਸੁਰੱਖਿਆ ਅਮਰੀਕਾ ਲਈ ਚੋਟੀ ਦੀ ਪਹਿਲ ਕਦਮੀ ਹੈ।


ਪ੍ਰਮਾਣੂ ਸੁਰੱਖਿਆ ਸੰਮੇਲਨ 'ਚ ਭਾਰਤ, ਚੀਨ ਅਤੇ ਜਾਪਾਨ ਸਮੇਤ ਵਖ-ਵੱਖ ਦੇਸ਼ਾਂ ਦੇ ਆਗੂ ਸ਼ਮੂਲੀਅਤ ਕਰਨਗੇ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੋਸ਼ ਅਰਨੈਸਟ ਨੇ ਕਲ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ 'ਚ ਕਿਹਾ, ''ਪ੍ਰਮਾਣੂ ਸਮੱਗਰੀਆਂ ਨਾਲ ਜੁੜੇ ਮੁੱਦੇ ਅਤੇ ਉਨ੍ਹਾਂ ਦੀ ਸੁਰੱਖਿਆ (ਪ੍ਰਮਾਣੂ ਸੁਰੱਖਿਆ ਸੰਮੇਲਨ ਵਿਚ) 'ਚ ਸਾਡੇ ਏਜੰਡੇ ਦੀ ਚੋਟੀ 'ਤੇ ਹੈ। ਨਿਸ਼ਚਿਤ ਤੌਰ 'ਤੇ ਇਹ ਇਕ ਚੋਟੀ ਦੀ ਪਹਿਲ ਕਦਮੀ ਹੈ। 
 

ਬ੍ਰਸਲਜ਼ ਹਮਲੇ ਦੇ ਜ਼ਿੰਮੇਵਾਰ ਅੱਤਵਾਦੀਆਂ ਵੱਲੋਂ ਬੈਲਜੀਅਮ ਦੇ ਪ੍ਰਮਾਣੂ ਟਿਕਾਣੇ ਦਾ ਨਿਰੀਖਣ ਕੀਤੇ ਜਾਣ ਦੀਆਂ ਖਬਰਾਂ ਬਾਰੇ ਪੁੱਛੇ ਜਾਣ 'ਤੇ ਅਰਨੈਸਟ ਨੇ ਕਿਹਾ ਕਿ ਇਸ ਸੰਮੇਲਨ 'ਚ ਜ਼ਿਆਦਾ ਧਿਆਨ ਉਨ੍ਹਾਂ ਪ੍ਰਮਾਣੂ ਸਮੱਗਰੀਆਂ 'ਤੇ ਦਿੱਤਾ ਜਾਣਾ ਹੈ, ਜਿਸ 'ਤੇ ਕੋਈ ਚੌਕਸ ਨਜ਼ਰ ਨਹੀਂ ਹੈ ਜਿਵੇਂ ਕਿ ਬੈਲਜੀਅਮ 'ਚ ਹੈ।