ਸ਼ਹੀਦ ਗੁਰਸੇਵਕ ਦੇ ਪਿਤਾ ਬੋਲੇ, ਅੱਤਵਾਦੀ ਕਿੱਥੋਂ ਦੇ ਰਹਿਣ ਵਾਲੇ ਹਨ ਇਹ ਜਾਂਚ ਕਰੇ ਪਾਕਿ ਟੀਮ

Global News

ਅੰਬਾਲਾ— ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ ਪਾਕਿਸਤਾਨ ਦੀ ਸਾਂਝੀ ਜਾਂਚ ਟੀਮ ( ਜੇ. ਆਈ. ਟੀ.) ਕੱਲ ਭਾਰਤ ਪੁੱਜੀ। ਪਾਕਿਸਤਾਨ ਦੀ ਜਾਂਚ ਟੀਮ ਅੱਤਵਾਦੀ ਹਮਲੇ ਸੰਬੰਧੀ ਜਾਂਚ ਲਈ ਇੱਥੇ ਪੁੱਜੀ ਹੈ। ਪਾਕਿਸਤਾਨ ਤੋਂ ਆਈ ਇਸ ਟੀਮ ਨੂੰ ਰਾਸ਼ਟਰੀ ਜਾਂਚ ਟੀਮ (ਐੱਨ. ਆਈ. ਏ.) ਪਠਾਨਕੋਟ ਏਅਰਬੇਸ ਦਾ ਤੱਕ ਵੀ ਗਈ, ਜਿਸ ਰਸਤਿਓਂ 2 ਜਨਵਰੀ ਨੂੰ ਅੱਤਵਾਦੀ ਏਅਰਬੇਸ ਵਿਚ ਦਾਖਲ ਹੋਏ ਸਨ। 


ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਗਰੂੜ ਕਮਾਂਡੋ ਗੁਰਸੇਵਕ ਸਿੰਘ ਜੋ ਕਿ ਅੰਬਾਲਾ ਦੇ ਰਹਿਣ ਵਾਲੇ ਸਨ, ਉਨ੍ਹਾਂ ਦੇ ਪਿਤਾ ਨੇ ਇਤਰਾਜ਼ ਜ਼ਾਹਰ ਕੀਤਾ ਕਿ ਜੇ ਭਾਰਤ ਨੇ ਪਾਕਿਸਤਾਨ ਨੂੰ ਸਾਰੇ ਸਬੂਤ ਸੌਂਪ ਦਿੱਤੇ ਹਨ ਤਾਂ ਹੁਣ ਇਹ ਲੋਕ ਪਠਾਨਕੋਟ ਏਅਰਬੇਸ ਜਾ ਕੇ ਕੀ ਕਰਨਗੇ। 


ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਏਅਰਬੇਸ ਵਿਚ ਦਾਖਲ ਨਹੀਂ ਹੋਣ ਦੇਣਾ ਚਾਹੀਦਾ ਸੀ। ਪਠਾਨਕੋਟ ਅੱਤਵਾਦੀ ਹਮਲੇ ਦੌਰਾਨ ਅੱਤਵਾਦੀਆਂ ਦੀ ਗੋਲੀਆਂ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਸ਼ਹੀਦ ਹੋਏ ਗੁਰਸੇਵਕ ਦੇ ਪਿਤਾ ਨੇ ਕਿਹਾ ਕਿ ਪਾਕਿਸਤਾਨ ਤੋਂ ਆਈ ਜਾਂਚ ਟੀਮ ਇਹ ਜਾਂਚ ਕਰੇ ਕਿ ਅੱਤਵਾਦੀ ਪਾਕਿਸਤਾਨ 'ਚ ਕਿੱਥੋਂ ਦੇ ਰਹਿਣ ਵਾਲੇ ਹਨ, ਨਾ ਕਿ ਏਅਰਬੇਸ ਦੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਜਾਂਚ ਟੀਮ ਨੂੰ ਏਅਰਬੇਸ ਵਿਚ ਨਹੀਂ ਲੈ ਕੇ ਜਾਣਾ ਚਾਹੀਦਾ ਸੀ। 


ਦੱਸਣ ਯੋਗ ਹੈ ਕਿ ਇਸ ਸਾਲ 2 ਜਨਵਰੀ ਨੂੰ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਦੌਰਾਨ 7 ਜਵਾਨਾਂ ਸ਼ਹੀਦ ਹੋ ਗਏ। ਜਵਾਨਾਂ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ 6 ਅੱਤਵਾਦੀ ਵੀ ਢੇਰ ਹੋਏ ਸਨ। ਇਨ੍ਹਾਂ ਸ਼ਹੀਦ ਹੋਏ ਜਵਾਨਾਂ 'ਚੋਂ ਅੰਬਾਲਾ ਦਾ ਗੁਰਸੇਵਕ ਸਿੰਘ ਵੀ ਸ਼ਾਮਲ ਸੀ।