JNU ''ਚ ਲੱਗੇ ਪੋਸਟਰ, ਹੋਲੀ ਮਹਿਲਾ ਵਿਰੋਧੀ ਤਿਉਹਾਰ

Global News

ਨਵੀਂ ਦਿੱਲੀ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਾਲ ਜੁੜੇ ਵਿਵਾਦ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੇ। ਹੁਣ ਖਬਰ ਆਈ ਹੈ ਕਿ ਕੈਂਪਸ 'ਚ ਹੋਲੀ ਦੇ ਤਿਉਹਾਰ ਨੂੰ ਲੈ ਕੇ ਕੁਝ ਪੋਸਟਰ ਲਗਾਏ ਗਏ ਹਨ। ਇਨ੍ਹਾਂ 'ਚ ਹੋਲੀ ਨੂੰ ਮਹਿਲਾ ਵਿਰੋਧੀ ਤਿਉਹਾਰ ਦੱਸਿਆ ਗਿਆ ਹੈ।


ਮੀਡੀਆ 'ਚ ਆਈਆਂ ਰਿਪੋਰਟਸ ਅਨੁਸਾਰ ਪੋਸਟਰਜ਼ 'ਤੇ 'ਫਲੇਮਸ ਆਫ ਰੇਸਿਸਟੇਂਸ' ਗਰੁੱਪ ਦਾ ਨਾਂ ਲਿਖਿਆ ਗਿਆ ਹੈ। ਪੋਸਟਰ 'ਚ ਕਿਹਾ ਗਿਆ ਹੈ ''ਇਤਿਹਾਸ ਹੈ ਕਿ ਇਸ ਤਿਉਹਾਰ ਦੇ ਬਹਾਨੇ ਦਲਿਤ ਔਰਤਾਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਸੀ।'' ਇਨ੍ਹਾਂ ਪੋਸਟਰਜ਼ 'ਚ ਲਿਖਿਆ ਹੈ 'ਹੋਲੀ 'ਚ ਕੀ ਪਵਿੱਤਰਤਾ' ਹੈ।


ਇਹ ਪੋਸਟਰ ਕੈਂਪਸ 'ਚ ਸਥਿਤ ਸਕੂਲਾਂ, ਖਾਣ-ਪੀਣ ਦੀਆਂ ਥਾਂਵਾਂ ਅਤੇ ਮਾਰਕੀਟ 'ਚ ਲਗਾਏ ਗਏ ਹਨ। ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਇਹ ਪੋਸਟਰ ਸ਼ੇਅਰ ਕੀਤੇ ਜਾ ਰਹੇ ਹਨ। ਜਿਨ੍ਹਾਂ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।


ਪੋਸਟਰ 'ਚ ਲਿਖਿਆ ਹੈ,''ਭਾਰਤ ਇਕ ਅਸੁਰ ਬਹੁਜਨ ਮਹਿਲਾ ਹੋਲਿਕਾ ਨੂੰ ਸਾੜਨ ਦਾ ਜਸ਼ਨ ਕਿਉਂ ਮਨਾਉਂਦਾ ਹੈ? ਹੋਲੀ 'ਚ ਕੀ ਪਵਿੱਤਰਤਾ ਹੈ? ਇਤਿਹਾਸ ਦੱਸਦਾ ਹੈ ਕਿ ਜਸ਼ਨ ਦੇ ਨਾਂ 'ਤੇ ਦਲਿਤ ਔਰਤਾਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਸੀ। ਹੋਲੀ ਦਾ ਤਿਉਹਾਰ ਮਨਾਉਣਾ ਮਹਿਲਾ ਵਿਰੋਧੀ ਹੈ।''