ਬਰਸਲਜ਼ ਪੁਹੰਚੇ ਮੋਦੀ, ਭਾਰਤ-ਯੂਰਪੀ ਸੰਘ ਸੰਮੇਲਨ ''ਚ ਹੋਣਗੇ ਸ਼ਾਮਲ

Global News

ਬਰਸਲਜ਼— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਗੇੜ ਵਿਚ ਅੱਜ ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਵਿਖੇ ਪਹੁੰਚ ਗਏ ਹਨ। ਇੱਥੇ ਉਹ 13ਵੇਂ ਭਾਰਤ-ਯੂਰਪੀ ਸੰਘ ਸੰਮੇਲਨ ਵਿਚ ਹਿੱਸਾ ਲੈਣਗੇ। 
 

ਜ਼ਿਕਰਯੋਗ ਹੈ ਕਿ ਮੋਦੀ ਦੇ ਇਸ ਦੌਰੇ ਤੋਂ ਅੱਠ ਦਿਨ ਪਹਿਲਾਂ ਹੀ ਬਰਸਲਜ਼ ਵਿਚ ਅੱਤਵਾਦੀ ਹਮਲਾ ਹੋਇਆ ਹੈ, ਜਿਸ ਵਿਚ 35 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਲੋਕ ਜ਼ਖਮੀ ਹੋ ਗਏ ਸਨ। 
 

ਬਰਸਲਜ਼ ਤੋਂ ਬਾਅਦ ਮੋਦੀ ਵਾਸ਼ਿੰਗਟਨ ਜਾਣਗੇ, ਜਿੱਥੇ ਉਹ 31 ਮਾਰਚ ਅਤੇ ਇਕ ਅਪ੍ਰੈਲ ਨੂੰ ਪ੍ਰਮਾਣੂੰ ਸੁਰੱਖਿਆ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਦੋ ਦਿਨਾਂ ਦੀ ਯਾਤਰਾ 'ਤੇ ਸਾਊਦੀ ਅਰਬ ਜਾਣਗੇ, ਜਿੱਥੇ ਊਰਜਾ ਅਤੇ ਸੁਰੱਖਿਆ ਸਹਿਯੋਗ ਦੇ ਮੁੱਦਿਆਂ 'ਤੇ ਚਰਚਾ ਕਰਨਗੇ। ਮੋਦੀ ਨੇ ਨਵੀਂ ਦਿੱਲੀ ਤੋਂ ਬਰਸਲਜ਼ ਲਈ ਰਵਾਨਾ ਹੋਣ ਤੋਂ ਪਹਿਲਾਂ ਬੈਲਜੀਅਮ 'ਤੇ ਹੋਏ ਅੱਤਵਾਦੀ ਹਮਲੇ ਤੋਂ ਉੱਥੋਂ ਦੇ ਲੋਕਾਂ ਦੀ ਦ੍ਰਿੜਤਾ ਅਤੇ ਪ੍ਰ੍ਰੇਰਣਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਬੈਲਜੀਅਮ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।