ਰਾਧੇ ਮਾਂ ''ਤੇ ਹੋਇਆ ਇਕ ਹੋਰ ਕੇਸ ਦਰਜ

Global News

ਮੁੰਬਈ— ਮੁੰਬਈ ਪੁਲਸ ਨੇ ਮੰਗਲਵਾਰ ਨੂੰ ਰਾਧੇ ਮਾਂ ਦੇ ਖਿਲਾਫ ਜਹਾਜ਼ 'ਚ ਤ੍ਰਿਸ਼ੂਲ ਲੈ ਕੇ ਯਾਤਰਾ ਕਰਨ 'ਤੇ ਮਾਮਲਾ ਦਰਜ ਕੀਤਾ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ 'ਚ ਇਕ ਮੈਜਿਸਟਰੇਟ ਕੋਰਟ ਦੇ ਆਦੇਸ਼ ਤੋਂ ਬਾਅਦ ਪੁਲਸ ਨੇ ਏਅਰਪੋਰਟ ਖਾਣੇ 'ਚ ਆਰਮਸ ਐਕਟ ਦੇ ਅਧੀਨ ਰਾਧੇ ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ।


ਆਰ.ਟੀ.ਆਈ. ਵਰਕਰ ਅਸਦ ਪਟੇਲ ਨੇ ਦੋਸ਼ ਲਗਾਇਆ ਸੀ ਕਿ ਸੁਖਵਿੰਦਰ ਕੌਰ ਉਰਫ ਰਾਧੇ ਮਾਂ ਨੇ ਅਗਸਤ 2015 'ਚ ਜਹਾਜ਼ 'ਚ ਤ੍ਰਿਸ਼ੂਲ ਲੈ ਕੇ ਯਾਤਰਾ ਕੀਤੀ ਸੀ। ਉਨ੍ਹਾਂ ਨੇ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਦੇ ਨਾਲ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਮੁੰਬਈ ਦੀ ਰਹਿਣ ਵਾਲੀ ਨਿੱਕੀ ਗੁਪਤਾ ਨੇ ਪਿਛਲੇ ਸਾਲ ਰਾਧੇ ਮਾਂ ਦੇ ਖਿਲਾਫ ਦਾਜ ਉਤਪੀੜਨ ਲਈ ਉਕਸਾਉਣ ਦਾ ਦੋਸ਼ ਲਗਾਇਆ ਸੀ।