ਕ੍ਰਿਸ ਗੇਲ ਨੇ ਬਾਲੀਵੁੱਡ ਸਟਾਰ ਅਮਿਤਾਬ ਬੱਚਨ ਨਾਲ ਕੀਤੀ ਮੁਲਾਕਾਤ

Global News

ਨਵੀਂ ਦਿੱਲੀ—ਤੂਫਾਨੀ ਬੱਲੇਬਾਜ਼ ਕਰਨ ਵਾਲੇ ਕ੍ਰਿਸ ਗੇਲ ਨੇ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨਾਲ ਉਸ ਦੇ ਘਰ 'ਚ ਮੁਲਾਕਾਤ ਕੀਤੀ? ਇਸ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਦੀ ਜਮ ਕੇ ਤਾਰੀਫ ਕੀਤੀ। ਹਾਲ ਹੀ 'ਚ ਅਮਿਤਾਭ ਬੱਚਨ ਨੇ ਸੋਸ਼ਲ ਸਾਈਟ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਲਿਖਿਆ ਹੈ ਕਿ  ਕ੍ਰਿਸ ਗੇਲ ਮੈਨੂੰ ਮਿਲਣ ਘਰ ਆਏ।

 

ਮੈਨੂੰ ਪਤਾ ਨਹੀਂ ਸੀ ਕਿ ਉਹ ਮੇਰੇ ਫੈਨ ਹਨ। ਉਹ ਬਹੁਤ ਨਿਮਰਤਾ ਨਾਲ ਪੇਸ਼ ਆਏ। ਉਮੀਦ ਹੈ ਕਿ ਵੀਰਵਾਰ ਨੂੰ ਭਾਰਤ ਦੇ ਨਾਲ ਹੋਣ ਵਾਲੇ ਟੀ-20 ਦੇ ਸੈਮੀਫਾਈਨਲ 'ਚ ਉਹ ਸਾਡੀ ਟੀਮ ਦੇ ਨਾਲ ਇਸ ਨਿਮਰਤਾ ਦੇ ਨਾਲ ਪੇਸ਼ ਆਉਣਗੇ। ਕ੍ਰਿਸ ਗੇਲ ਨੇ ਵੀ ਟਵਿੱਟਰ 'ਤੇ ਲਿਖਿਆ ਹੈ ਕਿ ਗਜਬ ਦੇ ਸ਼ਖਸ ਹਨ ਅਮਿਤਾਭ ਬੱਚਨ 'ਮਹਾਨ ਵਿਅਕਤੀ' ਮੈਨੂੰ ਸੱਦਾ ਦੇਣ ਲਈ ਅਤੇ ਮੇਰੀ ਖਾਤਿਰਦਾਰੀ ਕਰਨ ਲਈ ਬਹੁਤ-ਬਹੁਤ ਧੰਨਵਾਦ। ਗੇਲ ਨੇ ਵੀ ਇੰਸਟਾਗ੍ਰਾਮ 'ਤੇ ਇਸ ਮੁਲਾਕਾਤ ਦੀ ਤਸਵੀਰ ਪਾਈ।