ਹਨੀ ਸਿੰਘ ਲਈ ਬੇਹੱਦ ਮੁਸ਼ਕਿਲ ਰਿਹਾ ਅਭਿਨੇਤਰੀ ਨਾਲ ਰੋਮਾਂਸ ਕਰਨਾ

Global News

ਜਲੰਧਰ— ਹਨੀ ਸਿੰਘ ਨੂੰ ਜੇਕਰ ਫਿਲਮਾਂ 'ਚ ਕੋਈ ਚੀਜ਼ ਕਰਨੀ ਸਭ ਤੋਂ ਮੁਸ਼ਕਿਲ ਲੱਗਦੀ ਹੈ ਤਾਂ ਉਹ ਹੈ ਰੋਮਾਂਸ। ਜੀ ਹਾਂ, ਹਨੀ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਆਪਣੀ ਆਉਣ ਵਾਲੀ ਫਿਲਮ 'ਜ਼ੋਰਾਵਰ' 'ਚ ਉਸ ਨੂੰ ਐਕਸ਼ਨ ਤੋਂ ਇਲਾਵਾ ਰੋਮਾਂਸ ਕਰਨਾ ਬੇਹੱਦ ਮੁਸ਼ਕਿਲ ਲੱਗਾ। 15-20 ਮਿੰਟ ਦਾ ਰੋਮਾਂਸ ਕਰਨਾ ਇਸ ਫਿਲਮ 'ਚ ਉਸ ਲਈ ਸਭ ਤੋਂ ਮੁਸ਼ਕਿਲ ਸੀ।
 

ਹਨੀ ਸਿੰਘ ਨੇ ਇਸ ਫਿਲਮ 'ਚ ਅਭਿਨੇਤਰੀ ਪਾਰੁਲ ਗੁਲਾਟੀ ਨਾਲ ਰੋਮਾਂਸ ਕੀਤਾ ਹੈ। ਹਨੀ ਨੇ ਕਿਹਾ ਕਿ ਉਸ ਨੂੰ ਬਿਲਕੁਲ ਨਹੀਂ ਪਤਾ ਕਿ ਰੋਮਾਂਸ ਕਿਵੇਂ ਕਰਨਾ ਸੀ। ਉਹ ਸੈੱਟ 'ਤੇ ਅਨਕੰਫਰੇਟਬਲ ਵੀ ਹੋ ਗਏ। ਹਨੀ ਸਿੰਘ 'ਜ਼ੋਰਾਵਰ' ਫਿਲਮ 'ਚ ਇਕ ਫੌਜੀ ਦਾ ਰੋਲ ਨਿਭਾਅ ਰਹੇ ਹਨ। ਇਹ ਫਿਲਮ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।