'ਸਰਕਾਰ' ਦੋਗਾਣੇ ਨੂੰ ਸਰੋਤਿਆਂ ਨੇ ਕਬੂਲਿਆ : ਰਾਜ ਬਰਾੜ

Global News

ਜਲੰਧਰ : ਪੰਜਾਬੀ ਗਾਇਕੀ 'ਚ ਨਿਵੇਕਲੀ ਪਛਾਣ ਰੱਖਣ ਵਾਲੇ ਲੋਕ ਗਾਇਕ ਰਾਜ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਮਿਊਜ਼ਿਕ 'ਚ ਆਉਣ ਵਾਲੀ ਕੈਸੇਟ ਦੇਸੀ ਪੌਪ-6 'ਗੰਨ ਐਂਡ ਗਟਸ' ਦਾ ਦੋਗਾਣਾ 'ਸਰਕਾਰ' ਸਰੋਤਿਆਂ ਨੇ ਖਿੜੇ-ਮੱਥੇ ਕਬੂਲਿਆ ਹੈ। ਉਨ੍ਹਾਂ ਦੱਸਿਆ ਕਿ ਪੋਲੀਟੀਕਲ ਸਟਾਈਲ ਹੋਣ ਕਰਕੇ ਇਹ ਗੀਤ ਚੈਨਲਾਂ ਦੀ ਬਜਾਏ ਯੂ ਟਿਊਬ 'ਤੇ ਰੱਜਵਾਂ ਪਿਆਰ ਪ੍ਰਾਪਤ ਕਰ ਰਿਹਾ ਹੈ। ਗੱਗੂ ਧੂੜਕੋਟ ਦੇ ਲਿਖੇ ਇਸ ਦੋਗਾਣੇ ਦਾ ਮਿਊਜ਼ਿਕ ਰੈਕਸ ਨੇ ਤਿਆਰ ਕੀਤਾ ਹੈ ਅਤੇ ਉਨ੍ਹਾਂ ਦਾ ਸਾਥ ਅਨੀਤਾ ਸਮਾਣਾ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਸੂਰਜ ਭਾਰਦਵਾਜ ਨੇ ਤਿਆਰ ਕੀਤਾ ਹੈ।