ਇਹ ਸਮਾਂ ਗਾਇਕਾਂ ਲਈ ਸੁਨਹਿਰਾ ਮੌਕਾ ਹੈ : ਮੀਕਾ ਸਿੰਘ

Global News

ਮੁੰਬਈ : ਬਾਲੀਵੁੱਡ ਅਤੇ ਪਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਦਾ ਕਹਿਣਾ ਹੈ ਕਿ ਅੱਜ ਦਾ ਸਮਾਂ ਗਾਇਕਾਂ ਲਈ ਸੁਨਹਿਰਾ ਸਮਾਂ ਹੈ। ਮੀਕਾ ਨੇ ਕਿਹਾ, ''ਇਹ ਇਕ ਬਹੁਤ ਵਧੀਆ ਮੌਕਾ ਹੈ, ਜਿਥੇ ਹਰ ਕਿਸੇ ਨੂੰ ਆਪਣੇ ਆਪ ਨੂੰ ਸਿੱਧ ਕਰਨ ਦਾ ਮੌਕਾ ਮਿਲਦਾ ਹੈ। ਇਸ ਤੋਂ ਪਹਿਲਾਂ ਮੁਸ਼ਕਿਲ ਨਾਲ ਸਿਰਫ 5-6 ਗਾਇਕ ਹੁੰਦੇ ਸਨ।

 

ਕਾਫੀ ਸਾਰੇ ਗਾਇਕ ਬੇਰੋਜ਼ਗਾਰ ਹੁੰੰਦੇ ਸਨ। ਅੱਜਕਲ ਗਾਇਕਾਂ ਦੀ ਕਮੀ ਨਹੀਂ ਹੈ ਅਤੇ ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਹਰ ਕਿਸੇ ਕੋਲ ਆਪਣੇ-ਆਪਣੇ ਪ੍ਰਸ਼ੰਸਕ ਹਨ। ਹੁਣ ਦੇ ਦਰਸ਼ਕ ਵੀ ਕਾਫੀ ਜਾਗਰੁਕ ਰਹਿੰਦੇ ਹਨ। ਅੱਜਕਲ ਦੇ ਪ੍ਰਸ਼ੰਸਕ ਸਾਡੇ ਕੰਮ 'ਚ ਰੂਚੀ ਰੱਖਦੇ ਹਨ। ਉਨ੍ਹਾਂ ਨੂੰ ਸਾਡੇ ਨਿਜੀ ਜੀਵਨ ਤੋਂ ਕੋਈ ਫਰਕ ਨਹੀਂ ਪੈਂਦਾ। ਉਹ ਸਾਨੂੰ ਸਿਰਫ ਉਸ ਸਮੇਂ ਤੱਕ ਯਾਦ ਰੱਖਦੇ ਹਨ, ਜਦੋਂ ਤੱਕ ਅਸੀਂ ਕੰਮ ਵਧੀਆ ਕਰਦੇ ਹਾਂ।''


ਉਨ੍ਹਾਂ ਹੋਰ ਕਿਹਾ ਅੱਜਕਲ ਦੇ ਗਾਇਕ ਬਹੁਤ ਛੇਤੀ ਮਸ਼ਹੂਰ ਹੋ ਜਾਂਦੇ ਹਨ, ਕਿਉਂਕਿ ਉਹ ਆਪਣਾ ਗੀਤ ਰਿਕਾਰਡ ਕਰ ਕੇ ਯੂ-ਟਿਊਬ 'ਤੇ ਪਾ ਦਿੰਦੇ ਹਨ। ਇਸ ਕਾਰਨ ਗਾਇਕਾਂ ਦੀ ਗਿਣਤੀ ਕਾਫੀ ਵੱਧ ਰਹੀ ਹੈ। ਜ਼ਿਕਰਯੋਗ ਹੈ ਕਿ ਮੀਕਾ ਟੀ.ਵੀ. ਸ਼ੋਅ 'ਸਾ.ਰੇ.ਗਾ.ਮਾ' 'ਚ ਜੱੱਜ ਦੀ ਭੂਮਿਕਾ ਨਿਭਾਅ ਰਹੇ ਹਨ।