'ਰਾਸ਼ਟਰੀ ਪੁਰਸਕਾਰ' ਕੰਗਣਾ ਲਈ ਸਭ ਤੋਂ ਵੱਡਾ ਤੋਹਫਾ

Global News

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਨੇ ਬੀਤੇ ਦਿਨੀਂ ਭਾਵ ਸੋਮਵਾਰ ਨੂੰ ਕਿਹਾ ਕਿ ਫਿਲਮ 'ਤਨੂੰ ਵੈਡਸ ਮਨੂੰ' 'ਚ ਅਭਿਨੈ ਲਈ ਉਨ੍ਹਾਂ ਨੂੰ ਸੋਮਵਾਰ 'ਰਾਸ਼ਟਰੀ ਐਵਾਰਡ' ਮਿਲਣਾ ਉਨ੍ਹਾਂ ਦੇ ਜਨਮਦਿਨ ਦਾ ਸਭ ਤੋਂ ਵੱਡਾ ਤੋਹਫਾ ਹੈ। ਉਨ੍ਹਾਂ ਕਿਹਾ, ''ਇਹ ਮੇਰੇ ਜਨਮਦਿਨ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਤੋਹਫਾ ਹੈ। ਮੈਂ ਰੋਮਾਂਚਿਤ ਹਾਂ ਅਤੇ ਖੁਦ ਨੂੰ ਕਿਸਮਤ ਵਾਲੀ ਮਹਿਸੂਸ ਕਰ ਰਹੀ ਹਾਂ।'' ਉਨ੍ਹਾਂ ਅੱਗੇ ਕਿਹਾ,''ਮੈਂ ਵਧੇਰੇ ਇਸ ਕਾਰਨ ਰੋਮਾਂਚਿਤ ਹਾਂ, ਕਿਉਂਕਿ ਮੇਰੇ ਨਾਲ ਅਮਿਤਾਭ ਬੱਚਨ ਨੂੰ ਵੀ 'ਬੈਸਟ ਅਦਾਕਾਰ' ਦਾ ਐਵਾਰਡ ਦਿੱਤਾ ਗਿਆ ਹੈ।'' ਕੰਗਣਾ 23 ਮਾਰਚ ਨੂੰ 29 ਸਾਲ ਦੀ ਹੋ ਗਈ ਹੈ। 


ਜ਼ਿਕਰਯੋਗ ਹੈ ਕਿ ਅਦਾਕਾਰ ਅਮਿਤਾਭ ਬੱਚਨ ਨੂੰ ਉਨ੍ਹਾਂ ਦੀ ਫਿਲਮ 'ਪੀਕੂ' ਲਈ 'ਬੈਸਟ ਅਦਾਕਾਰ' ਦਾ 'ਰਾਸ਼ਟਰੀ ਐਵਾਰਡ' ਦਿੱਤਾ ਗਿਆ ਹੈ। ਇਹ 'ਰਾਸ਼ਟਰੀ ਐਵਾਰਡ' ਕੰਗਣਾ ਲਈ ਤੀਜਾ ਐਵਾਰਡ ਹੈ। ਇਸ ਤੋਂ ਪਹਿਲਾਂ ਵੀ ਕੰਗਣਾ ਫਿਲਮ 'ਫੈਸ਼ਨ' ਲਈ 'ਬੈਸਟ ਸਹਾਇਕ ਅਦਾਕਾਰਾ' ਦਾ ਅਤੇ ਫਿਲਮ 'ਕੁਈਨ' ਲਈ 'ਬੈਸਟ ਅਦਾਕਾਰਾ' ਦਾ ਐਵਾਰਡ ਪ੍ਰਾਪਤ ਕਰ ਚੁੱਕੀ ਹੈ।