16 ਸਾਲਾਂ ਬਾਅਦ 'ਮੁਹੱਬਤੇਂ' ਦੀਆਂ ਯਾਦਾਂ 'ਚ ਗੁਆਚੇ ਸ਼ਾਹਰੁਖ

Global News

ਮੁੰਬਈ : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਉਸ ਸਮੇਂ 16 ਸਾਲ ਪਹਿਲੀਆਂ ਪੁਰਾਣੀਆਂ ਯਾਦਾਂ 'ਚ ਗੁਆਚ ਗਏ, ਜਦ ਉਨ੍ਹਾਂ ਦੀ ਫਿਲਮ 'ਮੁਹੱਬਤੇਂ' ਪ੍ਰਦਰਸ਼ਿਤ ਹੋਈ ਸੀ। ਇਸ ਫਿਲਮ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਇੰਸਟਾਗ੍ਰਾਮ 'ਚ ਰਾਜ ਆਰੀਅਨ ਦੀ ਫੋਟੋ ਦੇ ਨਾਲ ਆਪਣੀ ਹਾਲੀਆ ਫੋਟੋ ਪੋਸਟ ਕੀਤੀ ਹੈ ਤੇ ਲਿਖਿਆ ਕਿ ਮੁਹੱਬਤ ਟੀ. ਵੀ. 'ਤੇ—'ਚੈਕਿੰਗ ਵਟ ਇਜ਼ ਆਰੀਅਨ ਲਾਈਕ ਆਫਟਰ ਮੈਨੀ ਯੀਅਰ'। 50 ਸਾਲਾ ਇਹ ਅਭਿਨੇਤਾ ਅੱਜ-ਕੱਲ ਆਪਣੀ ਆਉਣ ਵਾਲੀ ਫਿਲਮ ਫੈਨ ਦੇ ਪ੍ਰਮੋਸ਼ਨ ਨਾਲ ਈਦ 'ਤੇ ਰਿਲੀਜ਼ ਹੋਣ ਵਾਲੀ ਰਈਸ ਦੀ ਸ਼ੂਟਿੰਗ 'ਚ ਰੁੱਝਿਆ ਹੋਇਆ ਹੈ। ਫੈਨ 15 ਅਪ੍ਰੈਲ ਨੂੰ ਤੇ ਰਈਸ ਜੁਲਾਈ 'ਚ ਈਦ ਦੇ ਮੌਕੇ ਰਿਲੀਜ਼ ਹੋਣੀ ਹੈ।