ਰਣਵੀਰ-ਦੀਪਿਕਾ ਨਾਲ ਇਹ ਬੱਚਾ ਕੌਣ?

Global News

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਅਦਾਕਾਰ ਰਣਵੀਰ ਸਿੰਘ ਦਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ, ਹਾਲਾਂਕਿ ਦੋਹਾਂ ਨੇ ਹਾਲੇ ਤੱਕ ਜਨਤਕ ਤੌਰ 'ਤੇ ਆਪਣੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਹੈ ਪਰ ਰਣਵੀਰ ਸਿੰਘ ਕਈ ਵਾਰ ਇਸ਼ਾਰਿਆਂ-ਇਸ਼ਾਰਿਆਂ ਵਿਚ ਆਪਣੇ ਅਤੇ ਦੀਪਿਕਾ ਦੇ ਰਿਸ਼ਤੇ ਬਾਰੇ ਸੰਕੇਤ ਦੇ ਚੁੱਕੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਇਕ ਐਵਾਰਡ ਸਮਾਰੋਹ ਵਿਚ ਰਣਵੀਰ ਨੇ ਦੀਪਿਕਾ ਨੂੰ ਬੈਟਰ ਹਾਫ ਦੱਸਿਆ ਸੀ।


ਹੁਣ ਇਨ੍ਹਾਂ ਦੋਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਦੋਵੇਂ ਇਕ ਬੱਚੇ ਨਾਲ ਖੇਡਦੇ ਨਜ਼ਰ ਆਏ। ਤਸਵੀਰ ਵਿਚ ਦੀਪਿਕਾ ਅਤੇ ਰਣਵੀਰ ਇਕ ਵਿਆਹ ਸਮਾਰੋਹ ਵਿਚ ਗਏ ਸਨ, ਉਥੇ ਉਹ ਦੋਵੇਂ ਛੋਟੇ ਬੱਚੇ ਨਾਲ ਖੇਡਦੇ ਨਜ਼ਰ ਆਏ।