ਐਡਮੰਟਨ ''ਚ ਇਕ ਘਰ ''ਚੋਂ ਮਿਲੀਆਂ ਦੋ ਲਾਸ਼ਾਂ

Global News

ਕੈਲਗਰੀ (ਰਾਜੀਵ ਸ਼ਰਮਾ)—ਐਡਮੰਟਨ ਦੇ ਇੱਕ ਰੀਅਲਟਰ ਵਲੋਂ ਜਦੋਂ ਇੱਕ ਘਰ ਨੂੰ ਵਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਸ ਨੂੰ ਉੱਥੇ ਦੋ ਲਾਸ਼ਾਂ ਮਿਲੀਆਂ। ਦੁਪਹਿਰ ਦੇ 2 ਵਜੇ ਜਦੋਂ ਰੀਅਲਟਰ ਦੱਖਣ-ਪੱਛਮੀ ਐਡਮੰਟਨ 'ਚ ਘਰ ਵਿਖਾਉਣ ਲਈ ਦਾਖਲ ਹੋਇਆ ਤਾਂ ਉਥੇ ਉਸ ਨੂੰ ਇੱਕ ਔਰਤ ਤੇ ਪੁਰਸ਼ ਦੀਆਂ ਲਾਸ਼ਾਂ ਮਿਲੀਆਂ।ਇਸ ਮਾਮਲੇ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਤੇ ਪੁਲਸ ਵਲੋਂ ਮ੍ਰਿਤਕਾਂ ਦੀ ਪਛਾਣ ਵੀ ਨਹੀਂ ਦੱਸੀ ਗਈ।

 

ਸਟਾਫ ਸਾਰਜੈਂਟ ਬਿੱਲ ਕਲਾਰਕ ਨੇ ਦੱਸਿਆ ਕਿ ਪੁਲਸ ਨੂੰ ਸਮਝ ਆ ਰਹੀ ਹੈ ਕਿ ਮ੍ਰਿਤਕ ਪਾਏ ਗਏ ਦੋਹਾਂ ਵਿਅਕਤੀਆਂ ਨਾਲ ਕੀ ਵਾਪਰੀ ਹੋਵੇਗੀ। ਪਰ ਉਨ੍ਹਾਂ ਤਫਸੀਲ ਨਾਲ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।ਉਨ੍ਹਾਂ ਆਖਿਆ ਕਿ ਅਜੇ ਕਈ ਪੱਖਾਂ 'ਤੇ ਕੰਮ ਕਰਨਾ ਬਾਕੀ ਹੈ ਤੇ ਇੰਨੀ ਛੇਤੀ ਇਸ ਸਬੰਧ 'ਚ ਜਾਣਕਾਰੀ ਦੇਣਾ ਕਾਹਲੀ ਵਾਲਾ ਕੰਮ ਹੋਵੇਗਾ।ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।