ਦੁਬਈ ਦੇ ਅਜਮਾਨ ਟਾਵਰ ਨੇੜੇ ਇਕ ਇਮਾਰਤ ਵਿਚ ਲੱਗੀ ਅੱਗ

Global News

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ ਏ ਈ) ਪੁਲਸ ਨੇ ਟਵਿੱਟਰ 'ਤੇ ਦੱਸਿਆ ਕਿ ਦੁਬਈ ਦੇ ਉੱਤਰੀ ਖੇਤਰ ਅਜਮਾਨ ਸਥਿਤ ਅਲ ਸਾਵਨ ਟਾਵਰ ਵਿਚ ਸੋਮਵਾਰ ਰਾਤ ਅੱਗ ਲੱਗ ਗਈ।

 

ਇਮਾਰਤ ਦੇ ਸਾਰੇ ਲੋਕ ਸੁਰੱਖਿਅਤ ਬਾਹਰ ਕੱਢ ਲਏ ਗਏ। ਇਸ ਘਟਨਾ ਵਿਚ ਕਿਸੇ ਦੇ ਵੀ ਨੁਕਸਾਨੇ ਜਾਣ ਦੀ ਕੋਈ ਖਬਰ ਨਹੀਂ ਹੈ। ਪੁਲਸ ਨੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ ਵਿਚ ਟਾਵਰ ਦਾ ਇਕ ਹਿੱਸਾ ਪੂਰੀ ਤਰ੍ਹਾਂ ਨਾਲ ਅੱਗ ਦੀ ਚਪੇਟ ਵਿਚ ਆਇਆ ਦਿਖਾਇਆ ਗਿਆ। ਯੂ ਏ ਈ ਦੇ ਗ੍ਰਹਿ ਮੰਤਰੀ ਸ਼ੇਖ ਸੈਫ ਬਿਨ ਜਈਦ ਨੇ ਘਟਨਾ ਵਾਲੇ ਸਥਾਨ ਦਾ ਦੌਰਾ ਕੀਤਾ। ਇਮਾਰਤ ਵਿਚ ਕੁੱਲ 12 ਟਾਵਰ ਹਨ ਜਿਸ ਵਿਚ 3000 ਫਲੈਟ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵੇਂ ਸਾਲ ਤੋਂ ਪਹਿਲੀ ਸ਼ਾਮ ਨੂੰ ਦੁਬਈ ਦੇ ਇਕ 63 ਮੰਜਿਲਾਂ ਹੋਟਲ ਵਿਚ ਅੱਗ ਲੱਗ ਗਈ ਸੀ ਜਿਸ ਵਿਚ 16 ਲੋਕ ਮਾਰੇ ਗਏ ਸਨ।