ਸੰਕਟ ''ਚ ਭਾਰਤੀ ਹਵਾਈ ਫੌਜ : ਅਮਰੀਕੀ ਥਿੰਕਟੈਂਕ

Global News

ਵਾਸ਼ਿੰਗਟਨ— ਭਾਰਤ ਦੀ ਹਵਾਈ ਫੌਜ ਮੌਜੂਦਾ ਸਮੇਂ ਖਤਰੇ ਵਿਚ ਹੈ ਕਿਉਂਕਿ ਚੀਨ ਅਤੇ ਪਾਕਿਸਤਾਨ ਤੇਜ਼ੀ ਨਾਲ ਆਪਣੀ ਹਵਾਈ ਫੌਜ ਨੂੰ ਆਧੁਨਿਕ ਬਣਾ ਰਹੇ ਹਨ। ਅਮਰੀਕਾ ਦੇ ਮੁੱਖ ਥਿੰਕਟੈਂਕ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸੰਕਟ ਦਾ ਹੱਲ ਭਾਰਤ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ।

 

ਕਾਰਨੇਗੀ ਇੰਡਾਓਮੈਂਟ ਫਾਰ ਇੰਟਰਨੈਸ਼ਨਲ ਪੀਸ ਨੇ ਕਿਹਾ ਕਿ ਕੌਮੀ ਪੱਧਰ ਦੀ ਲੜਾਕੂ ਸ਼ਕਤੀ ਹੋਣ ਦੇ ਬਾਵਜੂਦ ਭਾਰਤੀ ਹਵਾਈ ਫੌਜ ਦੀ ਘਟਦੀ ਤਾਕਤ ਅਤੇ ਸਮੱਸਿਆ ਅਧੀਨ ਫੌਜ ਦੇ ਢਾਂਚੇ ਦੇ ਨਾਲ ਖਰੀਦ ਅਤੇ ਵਿਕਾਸ ਪ੍ਰੋਗਰਾਮਾਂ ਵਿਚ ਸਮੱਸਿਆ ਨੇ ਭਾਰਤ ਦੀ ਹਵਾਈ ਖੇਤਰ ਵਿਚ ਆਪਣੀ ਸ੍ਰੇਸ਼ਠਤਾ ਨੂੰ ਆਪਣੇ ਦੁਸ਼ਮਣ ਦੇਸ਼ਾਂ ਚੀਨ ਅਤੇ ਪਾਕਿਸਤਾਨ ਦੇ ਮੁਕਾਬਲੇ ਘਟਾ ਦਿੱਤਾ ਹੈ, ਜਿਸ ਨਾਲ ਭਾਰਤੀ ਹਵਾਈ ਫੌਜ ਨੂੰ ਚੀਨ ਅਤੇ ਪਾਕਿਸਤਾਨ ਤੋਂ ਖਤਰਾ ਹੈ।