ਬਰਸਲਜ਼ ਹਮਲਿਆਂ ਵਿਚ ਲਾਪਤਾ ਭਾਰਤੀ ਦੀ ਮੌਤ, ਭਾਰਤ ਭੇਜੀ ਲਾਸ਼

Global News

 ਬਰਸਲਜ਼— ਬੈਲਜੀਅਮ ਵਿਚ ਭਾਰਤੀ ਦੂਤਘਰ ਨੇ ਬਰਸਲਜ਼ ਹਮਲੇ ਦੌਰਾਨ ਲਾਪਤਾ ਭਾਰਤੀ ਨਾਗਰਿਕ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਹੈ। ਦੂਤਘਰ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ,''ਰਾਘਵੇਂਦਰਨ ਦੀ ਆਤਮਾ ਨੂੰ ਸ਼ਾਂਤੀ ਮਿਲੇ। ਬੈਲਜੀਅਮ ਦੇ ਅਧਿਕਾਰੀਆਂ ਨੇ 22 ਮਾਰਚ ਨੂੰ ਹੋਏ ਖਤਰਨਾਕ ਹਮਲੇ ਦੇ ਪੀੜਤਾਂ ਵਿਚ ਰਾਘਵੇਂਦਰਨ ਦੀ ਪਹਿਚਾਣ ਕੀਤੀ ਹੈ।'' 


ਜ਼ਿਕਰਯੋਗ ਹੈ ਕਿ ਬਰਸਲਜ਼ ਵਿਚ 22 ਮਾਰਚ ਨੂੰ ਹੋਏ ਹਮਲੇ ਵਿਚ 31 ਤੋਂ ਵੱਧ ਲੋਕ ਮਰੇ ਅਤੇ 300 ਲੋਕ ਜ਼ਖਮੀ ਹੋਏ ਸਨ। ਦੂਤਘਰ ਨੇ ਦੱਸਿਆ ਹੈ ਕਿ ਰਾਘਵੇਂਦਰਨ ਗਣੇਸ਼ਨ ਦੀ ਲਾਸ਼ ਨੂੰ ਆਮਸਟਰਡਮ ਏਅਰਪੋਰਟ ਤੋਂ ਭਾਰਤ ਲੈ ਜਾਇਆ ਜਾ ਰਿਹਾ ਹੈ। ਉਸਦੇ ਪਰਿਵਾਰ ਨੂੰ ਲਾਸ਼ ਸੌਂਪ ਦਿੱਤੀ ਜਾਵੇਗੀ।