112 ''ਤੇ ਮਿਲੇਗੀ ਹਰ ਤਰ੍ਹਾਂ ਦੀ ਐਮਰਜੈਂਸੀ ਸੇਵਾ

Global News

ਨਵੀਂ ਦਿੱਲੀ — ਹੁਣ ਪੁਲਿਸ ਅਤੇ ਫਾਇਰ ਬ੍ਰਿਗੇਡ ਜਿਹੇ ਕਈ ਐਮਰਜੈਂਸੀ ਨੰਬਰਾਂ ਨੂੰ ਯਾਦ ਰੱਖਣ ਜਾਂ ਆਪਣੇ ਮੋਬਾਇਲ ਜਾਂ ਡਾਇਰੀ 'ਚ ਸੇਵ ਕਰਨ ਦੇ ਝੰਝਟ ਤੋਂ ਸਾਨੂੰ ਛੁਟਕਾਰਾ ਮਿਲਣ ਵਾਲਾ ਹੈ। ਦਰਅਸਲ ਟੈਲੀਕਾਮ ਕਮਿਸ਼ਨ ਨੇ ਟੈਲੀਕਾਮ ਰੈਗੂਲੇਟਰੀ ਆਫ ਇੰਡੀਆ (ਟਰਾਈ) ਦੀ ਇਕ ਅਹਿਮ ਸਿਫਾਰਿਸ਼ ਮੰਨ ਲਈ ਹੈ। 


ਇਸ ਤਹਿਤ ਇਨ੍ਹਾਂ ਨੰਬਰਾਂ ਦੀ ਜਗ੍ਹਾ ਸਿਰਫ ਇਕ ਨੰਬਰ 112 ਨੂੰ ਐਮਰਜੈਂਸੀ ਨੰਬਰ ਦੇ ਤੌਰ 'ਤੇ ਇਸਤੇਮਾਲ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਇਕ ਵਾਰ ਇਹ ਨੰਬਰ ਇਸਤੇਮਾਲ 'ਚ ਆ ਜਾਵੇ ਤਾਂ ਫਿਰ ਐਮਰਜੈਂਸੀ ਦੀ ਸਥਿਤੀ ਦਾ ਨਿਪਟਾਰਾ ਬਹੁਤ ਸੌਖਾ ਹੋ ਜਾਵੇਗਾ। ਯਾਨੀ, ਹੁਣ ਤੁਸੀਂ 112 'ਤੇ ਕਾਲ ਕਰ ਕੇ ਕਿਸੇ ਵੀ ਤਰ੍ਹਾਂ ਦੀਆਂ ਐਮਰਜੈਂਸੀ ਵਾਰਦਾਤਾਂ ਦੀ ਰਿਪੋਰਟਿੰਗ ਕਰ ਦੇ ਸੰਬੰਧਿਤ ਵਿਭਾਗ ਦੀ ਸੇਵਾ ਲੈ ਸਕਦੇ ਹੋ। ਹੁਣ ਅਪਰਾਧਿਕ ਘਟਨਾਵਾਂ, ਅੱਗ ਲੱਗਣ, ਛੇੜਖਾਨੀ ਅਤੇ ਸਿਹਤ ਆਦਿ ਨਾਲ ਸੰਬੰਧਿਤ ਐਮਰਜੈਂਸੀ ਘਟਨਾਵਾਂ ਲਈ ਅਲੱਗ-ਅਲੱਗ ਨੰਬਰਾਂ 'ਤੇ ਕਾਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। 


ਜ਼ਿਕਰਯੋਗ ਹੈ ਕਿ ਅਮਰੀਕਾ 'ਚ ਅਜਿਹਾ ਹੀ ਇਕ ਨੰਬਰ 911 ਹੈ ਜਿਸ 'ਤੇ ਕਾਲ ਕਰ ਕੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸੇਵਾ ਲਈ ਜਾ ਸਕਦੀ ਹੈ। ਯੋਜਨਾ ਅਨੁਸਾਰ ਮੌਜੂਦਾ ਸਾਰੇ ਐਮਰਜੈਂਸੀ ਨੰਬਰਾਂ ਨੂੰ ਇਕ ਸਾਲ ਦੇ ਅੰਦਰ-ਅੰਦਰ ਹੌਲੀ-ਹੌਲੀ ਖਤਮ ਕਰ ਦਿੱਤਾ ਜਾਵੇਗਾ। ਹਾਲਾਂਕਿ ਇਸ ਦੌਰਾਨ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਲੋਕਾਂ ਨੂੰ 112 ਬਾਰੇ ਪੂਰੀ ਜਾਣਕਾਰੀ ਹੋ ਜਾਵੇ।