ਬਰਾਡੀ ਦੀ ਲਲਕਾਰ ''ਤੇ ਬੋਲੇ ਦਿ ਗ੍ਰੇਟ ਖਲੀ, '''' ਮੁੱਕੇ ਨਾਲ ਦੇਵਾਂਗਾ ਜਵਾਬ''''

Global News

ਲੁਧਿਆਣਾ—ਗੁਰੂ ਨਾਨਕ ਸਟੇਡੀਅਮ ' ਸ਼ਨੀਵਾਰ ਸ਼ਾਮ ਨੂੰ ਹੋਣ ਜਾ ਰਹੇ 'ਦਿ ਗ੍ਰੇਟ ਖਲੀ ਰਿਟਰਨਸ ਰੈਸਲਿੰਗ' ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ। ਰੈਸਲਿੰਗ ਸਟਾਰ ਦਿ ਗ੍ਰੇਟ ਖਲੀ ਨੇ ਵਿਦੇਸ਼ੀ ਰੈਸਲਰ î ਦੇ ਚੈਲੇਂਜ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਰਿੰਗ ਮੁੱਕੇ ਨਾਲ ਸਟੀਲ ਨੂੰ ਉਸ ਦੇ ਚੈਲੇਂਜ ਦਾ ਜਵਾਬ ਦੇਵੇਗਾ। ਖਲੀ ਨੇ ਕਿਹਾ ਕਿ ਸ਼ਨੀਵਾਰ ਨੂੰ ਲੋਕ ਆਪਣੇ ਪਰਿਵਾਰ ਸਮੇਤ ਰੈਸਲਿੰਗ ਦੇ ਇਸ ਮਹਾਕੁੰਭ 'ਚ ਆ ਕੇ ਦੇਖਣ ਕਿ ਉਹ ਕਿਸ ਤਰ੍ਹਾਂ ਗੋਰਿਆਂ ਦੀ ਕੁੱਟਮਾਰ ਕਰਦਾ ਹੈ। ਬਰਾਡੀ ਸਟੀਲ ਵਲੋਂ ਪਿਛਲੇ ਦਿਨੀਂ ਭਾਰਤੀਆਂ ਵਿਰੁੱਧ ਬੋਲੇ ਗਏ ਅਪਸ਼ਬਦਾਂ ਬਾਰੇ ਖਲੀ ਨੇ ਕਿਹਾ ਕਿ ਉਸ ਨੂੰ ਇਸ ਲਈ ਇੱਕ ਵਾਰ ਫਿਰ ਤੋਂ ਮੁਆਫੀ ਮੰਗਣੀ ਹੋਵੇਗੀ।

 

ਰੋਜ਼ਾਨਾ ਲੜਾਈ ਦਾ ਮੌਕਾ ਨਹੀਂ ਮਿਲਦਾ-

ਖਲੀ ਨੇ ਕਿਹਾ ਕਿ ਹਲਦਵਾਨੀ ਦੀ ਰੈਸਲਿੰਗ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਡਾਕਟਰਾਂ ਨੇ ਉਸ ਨੂੰ ਦੇਹਰਾਦੂਨ 'ਚ ਹੋਣ ਵਾਲੀ ਰੈਸਲਿੰਗ 'ਚ ਹਿੱਸਾ ਲੈਣ ਤੋਂ ਰੋਕਿਆ ਸੀ ਪਰ ਉਸ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਖਲੀ ਨੂੰ ਲੜਾਈ ਪਿਆਰੀ ਹੈ ਅਤੇ ਉਹ ਲੜਾਈ ਨਹੀਂ ਛੱਡ ਸਕਦਾ। ਉਸ ਨੇ ਕਿਹਾ ਕਿ ਵੈਸੇ ਵੀ ਲੜਾਈ ਕਰਨ ਦਾ ਮੌਕਾ ਵਾਰ-ਵਾਰ ਨਹੀਂ ਮਿਲਦਾ ਅਤੇ ਇਸ ਲਈ ਜ਼ਖਮੀ ਹੋਣ ਦੇ ਬਾਵਜੂਦ ਵੀ ਖਲੀ ਨੇ ਦੇਹਰਾਦੂਨ ਵਾਲੀ ਲੜਾਈ ਲੜੀ ਅਤੇ ਉਸ 'ਚ ਜਿੱਤ ਹਾਸਲ ਕੀਤੀ।

 

ਸਿਕਿਓਰਿਟੀ ਲਆ ਪੁਲਸ ਕਮਿਸ਼ਨਰ ਨਾਲ ਮੁਲਾਕਾਤ-

ਸ਼ੋਅ 'ਚ ਸੁਰੱਖਿਆ ਦੇ ਇੰਤਜ਼ਾਮ ਨੂੰ ਲੈ ਕੇ ਖਲੀ ਨੇ ਪੁਲਸ ਕਮਿਸ਼ਨਰ ਅਤੇ ਡੀ. ਸੀ. ਨਾਲ ਮੁਲਾਕਾਤ ਕੀਤੀ। ਉਸ ਨੇ ਪੁਲਸ ਕਮਿਸ਼ਨਰ ਨਾਲ ਸ਼ੋਅ ਵਾਲੇ ਦਿਨ ਸਟੇਡੀਅਮ ਦੇ ਪ੍ਰਬੰਧਾਂ ਸੰਬੰਧੀ ਚਰਚਾ ਕੀਤੀ।