ਟੀ-20 ''ਚ ਭਾਰਤ ਦੇ 59ਵੇਂ ਖਿਡਾਰੀ ਬਣੇ ਪਵਨ ਨੇਗੀ

Global News

ਮੀਰਪੁਰ— ਆਈ. ਪੀ. ਐੱਲ. ਨਿਲਾਮੀ 'ਚ ਸਾਢੇ 8 ਕਰੋੜ ਰੁਪਏ ਦੀ ਭਾਰੀ ਕੀਮਤ ਹਾਸਲ ਕਰਨ ਵਾਲੇ ਹਰਫਨਮੌਲਾ ਖਿਡਾਰੀ ਪਵਨ ਨੇਗੀ ਨੂੰ ਆਖਿਰ ਦੇਸ਼ ਲਈ ਖੇਡਣ ਦਾ ਮੌਕਾ ਮਿਲ ਹੀ ਗਿਆ। ਨੇਗੀ ਨੇ ਏਸ਼ੀਆ ਕੱਪ 'ਚ ਯੂ.ਏ.ਈ. ਖਿਲਾਫ ਵੀਰਵਾਰ ਨੂੰ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ। ਨੇਗੀ ਇਸ ਤਰ੍ਹਾਂ ਭਾਰਤ ਲਈ ਟੀ-20 ਖੇਡਣ ਵਾਲੇ 59ਵੇਂ ਖਿਡਾਰੀ ਬਣ ਗਏ ਹਨ। 


ਦੱਸਣਯੋਗ ਹੈ ਕਿ ਭਾਰਤ ਏਸ਼ੀਆ ਕੱਪ ਦੇ ਫਾਈਨਲ 'ਚ ਪਹਿਲਾਂ ਹੀ ਥਾਂ ਪੱਕੀ ਕਰ ਚੁੱਕਾ ਹੈ, ਜਿੱਥੇ ਉਸ ਦਾ ਮੁਕਾਬਲਾ ਮੇਜ਼ਬਾਨ ਬੰਗਲਾਦੇਸ਼ ਨਾਲ ਹੋਣਾ ਹੈ। ਇਸ ਲਈ ਭਾਰਤ ਦਾ ਯੂ.ਏ.ਈ. ਖਿਲਾਫ ਮੈਚ ਨਤੀਜੇ ਦੇ ਲਿਹਾਜ਼ ਨਾਲ ਅਹਿਮੀਅਤ ਨਹੀਂ ਰੱਖਦਾ। ਇਸ ਲਈ ਇਸ ਮੈਚ 'ਚ ਟੀਮ ਪ੍ਰਬੰਧਕਾਂ ਨੇ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ, ਜੋ ਹਾਲੇ ਤਕ ਇਸ ਟੂਰਨਾਮੈਂਟ 'ਚ ਕੋਈ ਮੈਚ ਨਹੀਂ ਖੇਡ ਸਕੇ ਹਨ।