ਰਵਿੰਦਰ ਗਰੇਵਾਲ ਦਾ ਸਿੰਗਲ ਟ੍ਰੈਕ 'ਮਿਸ ਕਰਦਾ' ਅੱਜ ਹੋਵੇਗਾ ਯੂ-ਟਿਊਬ 'ਤੇ ਰਿਲੀਜ਼

Global News

ਜਲੰਧਰ : ਪੰਜਾਬੀ ਫਿਲਮ 'ਜੱਜ ਸਿੰਘ ਐੱਲ. ਐੱਲ. ਬੀ.' ਦੀ ਅਪਾਰ ਸਫਲਤਾ ਤੋਂ ਬਾਅਦ ਅਦਾਕਾਰ ਅਤੇ ਗਾਇਕ ਰਵਿੰਦਰ ਗਰੇਵਾਲ ਵਲੋਂ ਆਪਣਾ ਪਹਿਲਾ ਗੀਤ 'ਮਿਸ ਕਰਦਾ' ਅੱਜ ਯੂ-ਟਿਊਬ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।

 

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੀਤ ਦੇ ਬੋਲ ਜੱਸੀ ਬਦਬਾਰ ਨੇ ਲਿਖੇ ਹਨ, ਜਦਕਿ ਇਨ੍ਹਾਂ ਬੋਲਾਂ ਨੂੰ ਸੰਗੀਤਕ ਧੁਨਾਂ ਵਿਚ 'ਦਾ ਐੱਚ. ਸੀ.' ਨੇ ਪਰੋਇਆ ਹੈ। ਟੇਡੀ ਪੱਗ ਰਿਕਾਰਡਜ਼ ਸੰਗੀਤ ਕੰਪਨੀ ਵਲੋਂ ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਦਾ ਵੀਡੀਓ ਅਥਰਵ ਬਲੂਜਾ ਨੇ ਬਹੁਤ ਹੀ ਰੀਝ ਨਾਲ ਤਿਆਰ ਕੀਤਾ ਹੈ।

 

ਰਵਿੰਦਰ ਗਰੇਵਾਲ ਨੇ ਦੱਸਿਆ ਕਿ ਉਸ ਨੂੰ ਮਾਣ ਹੈ ਕਿ ਉਸਦੇ ਸਰੋਤਿਆਂ ਨੇ ਹਮੇਸ਼ਾ ਹੀ ਉਸ ਨੂੰ ਮਣਾਂਮੂਹੀਂ ਪਿਆਰ ਦਿੱਤਾ ਹੈ ਅਤੇ ਇਸ ਵਾਰ ਵੀ ਉਸ ਨੂੰ ਆਸ ਹੈ ਕਿ ਉਸ ਦੀ ਕੀਤੀ ਹੋਈ ਮਿਹਨਤ ਨੂੰ ਉਸਦੇ ਰੱਬ ਵਰਗੇ ਸਰੋਤੇ ਕਾਮਯਾਬੀ ਦਾ ਖਿਤਾਬ ਦੇਣਗੇ। ਉਨ੍ਹਾਂ ਦੱਸਿਆ ਕਿ ਯੂ-ਟਿਊਬ 'ਤੇ ਰਿਲੀਜ਼ ਕਰਨ ਤੋਂ ਕੁਝ ਦਿਨ ਬਾਅਦ ਵੱਖ-ਵੱਖ ਚੈਨਲਾਂ 'ਤੇ ਵੀ ਇਹ ਗੀਤ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ।