'ਇਹ ਤਾਂ ਸਿਰਫ ਸ਼ੁਰੂਆਤ ਹੈ, ਮੈਂ ਦੁਨੀਆ ਜਿੱਤਣੀ ਹੈ'- ਪ੍ਰਿਯੰਕਾ

Global News

ਨਵੀਂ ਦਿੱਲੀ- ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੇ ਅਭਿਨੈ ਦਾ ਜਲਵਾ ਬਿਖੇਰਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਕਿਹਾ ਹੈ ਕਿ ਉਸ ਦੀ ਇੱਛਾ ਹੈ ਕਿ ਉਹ ਪੂਰੀ ਦੁਨੀਆ ਭਰ ਦੀਆਂ ਫ਼ਿਲਮਾਂ 'ਚ ਕੰਮ ਕਰਕੇ ਸਾਰਿਆਂ ਦਾ ਦਿੱਲ ਜਿੱਤ ਲਵੇ। ਇਸ ਸ਼ੁੱਕਰਵਾਰ ਨੂੰ ਪ੍ਰਿਯੰਕਾ ਦੀ ਫ਼ਿਲਮ 'ਜੈ ਗੰਗਾਜਲ' ਰਿਲੀਜ਼ ਹੋ ਰਹੀ ਹੈ ਅਤੇ ਇਨ੍ਹੀਂ ਦਿਨੀਂ ਪ੍ਰਿਯੰਕਾ ਅਮਰੀਕਾ 'ਚ 'ਬੇਵਾਚ' ਦੀ ਸ਼ੂਟਿੰਗ 'ਚ ਰੁਝੀ ਹੋਈ ਹੈ। ਪਰ ਇਸ ਦੇ ਬਾਵਜੂਦ ਵੀ ਪ੍ਰਿਯੰਕਾ ਨਵੀਂ ਦਿੱਲੀ 'ਚ ਵੀਡੀਓ ਕਾਨਫਰੰਸ ਦੇ ਜ਼ਰੀਏ ਪੱਤਰਕਾਰਾਂ ਨਾਲ ਬੁੱਧਵਾਰ ਦੇਰ ਰਾਤ ਰੂ-ਬ-ਰੂ ਹੋਈ ਸੀ।
 

ਅੰਤਰਰਾਸ਼ਟਰੀ ਮੰਚ 'ਤੇ ਸਫਲਤਾ 'ਤੇ ਪੁੱਛੇ ਗਏ ਸਵਾਲ 'ਤੇ ਪ੍ਰਿਯੰਕਾ ਨੇ ਕਿਹਾ,''ਉਹ ਆਪਣੀ ਪਛਾਣ ਬਾਲੀਵੁੱਡ ਅਤੇ ਹਾਲੀਵੁੱਡ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੀ ਸਗੋਂ ਪੂਰੀ ਦੁਨੀਆ ਦੇ ਸਿਨੇਮਾ 'ਚ ਆਪਣੀ ਪਛਾਣ ਬਣਾਉਣਾ ਚਾਹੁੰਦੀ ਹੈ।''
 

ਉਨ੍ਹਾਂ ਕਿਹਾ,''ਆਪਣੇ ਅਭਿਨੈ ਦੇ ਜ਼ਰੀਏ ਇਕ ਜਾਂ ਦੋ ਦੇਸ਼ਾਂ 'ਚ ਕੰਮ ਕਰਕੇ ਮੈਂ ਸੰਤੁਸ਼ਟ ਨਹੀਂ ਹੋਣ ਵਾਲੀ ਹਾਂ। ਮੈਨੂੰ ਪੂਰੀ ਦੁਨੀਆ 'ਚ ਆਪਣੀ ਵੱਖ ਪਛਾਣ ਬਣਾਉਣੀ ਹੈ। ਦੁਨੀਆ ਨੂੰ ਜਿੱਤਣ ਲਈ ਜਿਸ ਮਿਹਨਤ ਦੀ ਜ਼ਰੂਰਤ ਹੈ, ਉਹ ਮੈਂ ਕਰ ਰਹੀ ਹਾਂ, ਇਸ ਲਈ ਕਾਫੀ ਸਮੇਂ ਤੋਂ ਮੈਂ ਬ੍ਰੇਕ ਨਹੀਂ ਲਿਆ ਹੈ ਅਤੇ ਕਈ ਵਾਰ ਅਜਿਹਾ ਵੀ ਹੋਇਆ ਹੈ ਕਿ ਥਕਾਵਟ ਕਾਰਨ ਸਰੀਰ ਸਾਥ ਨਹੀਂ ਦਿੰਦਾ ਪਰ ਫਿਰ ਜੇਕਰ ਕੰਮ ਹੈ ਤਾਂ ਉਸ ਨੂੰ ਕਰਨਾ ਹੁੰਦਾ ਹੈ।''
 

ਪ੍ਰਿਯੰਕਾ ਨੇ ਕਿਹਾ ਹੈ ਕਿ ਉਨ੍ਹਾਂ ਲਈ ਇਹ ਸਿਰਫ ਸ਼ੁਰੂਆਤ ਹੈ ਅਤੇ ਅਜੇ ਉਨ੍ਹਾਂ ਨੇ ਦੁਨੀਆ ਜਿੱਤਣੀ ਹੈ, ਕਾਫੀ ਲੰਬਾ ਸਫਰ ਤੈਅ ਕਰਨਾ ਹੈ। ਪ੍ਰਿਯੰਕਾ ਨੇ ਕਿਹਾ,''ਮੈਂ ਹਾਲੀਵੁੱਡ ਨੂੰ ਵੀ ਬਾਲੀਵੁੱਡ ਬਣਾਉਣ ਲੱਗੀ ਹਾਂ। 'ਕਵਾਂਟਿਕੋ' ਦੀ ਸ਼ੂਟਿੰਗ ਤੋਂ ਸਿਰਫ ਤਿੰਨ ਦਿਨ ਦਾ ਸਮਾਂ ਮਿਲਿਆ ਹੈ, ਜਿਸ 'ਚ ਮੈਨੂੰ 'ਬੇਵਾਚ' ਦੀ ਸ਼ੂਟਿੰਗ ਨੂੰ ਪੂਰਾ ਕਰਨਾ ਹੈ। ਅਸੀਂ ਇੱਥੇ 16 ਤੋਂ 18 ਘੰਟੇ ਤੱਕ ਕੰਮ ਕਰ ਰਹੇ ਹਾਂ ਤਾਂ ਕਿ ਫ਼ਿਲਮ 'ਚ ਮੇਰੇ ਕਿਰਦਾਰ ਨੂੰ ਜਲਦੀ ਤੋਂ ਸ਼ੂਟ ਕੀਤਾ ਜਾ ਸਕੇ।''