ਬੈਂਕ ਤੋਂ ਲੁੱਟ ਕੇ ਸ਼ੇਅਰ ਬਾਜ਼ਾਰ ''ਚ ਪੈਸਾ ਲਗਾਉਂਦਾ ਹੈ ਆਈ. ਐਸ

Global News

ਨਵੀਂ ਦਿੱਲੀ — ਅੱਤਵਾਦੀ ਸੰਗਠਨ ਇਸਲਾਮਕ ਸਟੇਟ (ਆਈ. ਐਸ) ਹਰ ਮਹੀਨੇ ਸ਼ੇਅਰ ਬਾਜ਼ਾਰ ਦੇ ਜ਼ਰੀਏ ਤਕਰੀਬਨ ਦੋ ਕਰੋੜ ਅਮਰੀਕੀ ਡਾਲਰ ਕਮਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਈ. ਐਸ. ਇਰਾਕ ਦੀਆਂ ਬੈਕਾਂ ਤੋਂ ਲੁੱਟੀ ਹੋਈ ਰਕਮ ਨੂੰ ਸ਼ੇਅਰ ਬਾਜ਼ਾਰ 'ਚ ਲਗਾਉਂਦਾ ਹੈ। ਰਿਪੋਰਟ ਦੇ ਮੁਤਾਬਕ, ਆਈ. ਐਸ. ਪੈਸਿਆਂ ਦੀ ਇਹ ਖੇਡ ਮੱਧ ਪੂਰਵੀ ਬਾਜ਼ਾਰ ਦੇ ਜ਼ਰੀਏ ਖੇਡ ਰਿਹਾ ਹੈ। ਇਸ ਅੱਤਵਾਦੀ ਸੰਗਠਨ ਵੱਲੋਂ ਚੰਦਾ ਇਕੱਠਾ ਕਰਨ ਦਾ ਇਹ ਨਵਾਂ ਤਰੀਕਾ ਹੈ। ਆਈ. ਐਸ. ਦੇ ਚੰਦੇ 'ਚ ਬ੍ਰਿਟੇਨ ਦੀ ਭੂਮਿਕਾ ਨੂੰ ਲੈ ਕੇ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਸੀ। ਜਿਸ ਦੀ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਇਸ ਗੱਲ ਦੀ ਖੁਲਾਸਾ ਹੋਇਆ, ਕਿ ਆਈ. ਐਸ. ਵੱਲੋਂ ਲੁੱਟੀ ਗਈ ਰਕਮ ਜ਼ਾਰਡਨ ਦੀਆਂ ਬੈਕਾਂ 'ਚ ਭੇਜੀ ਜਾਂਦੀ ਹੈ।

 

ਜਿਸ ਤੋਂ ਬਾਅਦ ਇਸ ਰਕਮ ਨੂੰ ਬਗਦਾਦ ਦੇ ਰਸਤੇ ਸਿਸਟਮ 'ਚ ਵਾਪਸ ਲਿਆਂਦਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੋਸੂਲ ਸ਼ਹਿਰ ਦੀ ਕੇਂਦਰੀ ਬੈਂਕ ਤੋਂ ਆਈ. ਐਸ. ਨੇ 42.9 ਕਰੋੜ ਅਮਰੀਕੀ ਡਾਲਰ ਲੁੱਟੇ ਸਨ। ਆਈ. ਐਸ. ਵੱਲੋਂ ਇਰਾਕ ਤੋਂ ਸਰਕਾਰੀ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਵੀ ਲੁੱਟ ਲਿਆ ਜਾਂਦਾ ਹੈ। ਆਈ. ਐਸ.  ਲੁੱਟ, ਫਿਰੌਤੀ ਅਤੇ ਤੇਲ ਤਸਕਰੀ ਤੋਂ 18 ਲੱਖ ਬ੍ਰਿਟਿਸ਼ ਪੌਂਡ ਰੋਜ਼ਾਨਾ ਕਮਾ ਰਿਹਾ ਹੈ। ਯੂ. ਐਸ. ਦੇ ਖਜ਼ਾਨਾ ਵਿਭਾਗ ਬਲੂਮਬਰਗ ਦੇ ਅੰਕੜਿਆ ਮੁਤਾਬਕ ਇਹ ਅੱਤਵਾਦੀ ਸੰਗਠਨ ਹਰ ਮਹੀਨੇ ਤੇਲ ਤਸਕਰੀ ਤੋਂ 4 ਕਰੋੜ ਯੂ. ਐਸ. ਡਾਲਰ, 37 ਲੱਖ ਚੋਰੀ ਤੋਂ ਅਤੇ 20 ਲੱਖ ਡਾਲਰ ਟੈਕਸ ਤੋਂ ਕਮੀ ਰਿਹਾ ਹੈ।