ਰਿਪਬਲਿਕਨ ਪਾਰਟੀ ਲੀਡਰਸ਼ਿਪ ਟ੍ਰੰਪ ਵਿਰੁੱਧ ਇਕਜੁੱਟ

Global News

ਵਾਸ਼ਿੰਗਟਨ— ਮੰਗਲ ਦੇ ਮਹਾਦੰਗਲ ਦੇ ਇਕ ਦਿਨ ਬਾਅਦ ਰਿਪਬਲਿਕਨ ਪਾਰਟੀ ਦੀ ਲੀਡਰਸ਼ਿਪ ਰੀਅਲ ਅਸਟੇਟ ਕਾਰੋਬਾਰੀ ਡੋਨਾਲਡ ਟ੍ਰੰਪ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਤੋਂ ਰੋਕਣ ਲਈ ਆਖਰੀ ਕੋਸ਼ਿਸ਼ ਦੇ ਤਹਿਤ ਉਨ੍ਹਾਂ ਵਿਰੁੱਧ ਇਕਜੁੱਟ ਹੁੰਦੀ ਮਹਿਸੂਸ ਹੋ ਰਹੀ ਹੈ। ਟ੍ਰੰਪ 11 ਸੂਬਿਆਂ ਦੀਆਂ ਪ੍ਰਾਇਮਰੀ ਚੋਣਾਂ 'ਚੋਂ ਹੁਣ ਤਕ 10 ਸੂਬਿਆਂ ਵਿਚ ਜਿੱਤ ਚੁੱਕੇ ਹਨ। 
 

1 ਫਰਵਰੀ ਨੂੰ ਆਯੋਵਾ ਕਾਕਸ ਤੋਂ ਸ਼ੁਰੂ ਹੋਈਆਂ ਲੜੀਵਾਰ ਪ੍ਰਾਇਮਰੀ ਚੋਣਾਂ ਦੇ ਇਕ ਮਹੀਨੇ ਬਾਅਦ ਟ੍ਰੰਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਰਿਪਬਲਿਕਨ ਦਾਅਵੇਦਾਰਾਂ 'ਚ ਸਭ ਤੋਂ ਅੱਗੇ ਪਹੁੰਚ ਕੇ ਸਿਆਸੀ ਲੋਕਾਂ ਨੂੰ ਹੈਰਾਨ ਕਰ ਰਹੇ ਹਨ ਅਤੇ ਉਨ੍ਹਾਂ ਦੀ ਤੂਫਾਨੀ ਤਰੱਕੀ ਨਾਲ ਪਾਰਟੀ ਲੀਡਰਸ਼ਿਪ ਹੈਰਾਨ ਹੈ। ਦੇਸ਼ ਭਰ ਵਿਚ ਹੋ ਰਹੀਆਂ ਉਨ੍ਹਾਂ ਦੀਆਂ ਰੈਲੀਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਭੀੜ ਇਕੱਠੀ ਹੋ ਰਹੀ ਹੈ ਜੋ ਹੋਰ ਉਮੀਦਵਾਰਾਂ ਤੋਂ ਕਈ ਗੁਣਾ ਵੱਧ