ਭਾਰਤੀਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਾਂਗੀ : ਡਾ. ਸੋਨੀਆ

Global News

ਰੋਮ/ਇਟਲੀ (ਕੈਂਥ)—ਦੁਨੀਆ 'ਚ ਵਸਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਸੰਸਥਾ ਹਿਊਮਨ ਰਾਇਟਸ ਮਿਸ਼ਨ ਵਲੋਂ ਸਵੀਡਨ 'ਚ ਪਿਛਲੇ ਕਈ ਸਾਲਾਂ ਤੋ ਰੈਣ ਬਸੇਰਾ ਕਰ ਰਹੀ ਪੰਜਾਬਣ ਡਾ. ਸੋਨੀਆ ਨੂੰ ਹਿਊਮਨ ਰਾਇਟਸ ਮਿਸ਼ਨ ਦੇ ਐਨ ਆਰ ਆਈ ਵਿੰਗ ਸਵੀਡਨ ਦਾ ਪ੍ਰਧਾਨ ਬਣਾਇਆ ਹੈ। ਇਹ ਸੰਸਥਾ ਪੰਜਾਬ ਸਟੇਟ ਵੂਮੈਨ ਕਮਿਸ਼ਨ ਚੰਡੀਗੜ੍ਹ ਦੇ ਅਧੀਨ ਕੰਮ ਕਰ ਰਹੀ ਹੈ। ਇਸ ਸਬੰਧੀ ਡਾ. ਸੋਨੀਆ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਵਿਦੇਸ਼ਾਂ 'ਚ ਰਹਿੰਦੇ ਭਾਰਤੀਆਂ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਅਤੇ ਸਾਰਥਕ ਹਲ ਲੱਬਣ ਲਈ ਸਾਡੀ ਸੰਸਥਾ ਹਮੇਸ਼ਾ ਤਤਪਰ ਰਹਿੰਦੀ ਹੈ ਉਨਾ ਦੱਸਿਆ ਕਿ ਇਥੇ ਵੀ ਕਈ ਅਜਿਹੇ ਕੇਸ ਹਨ, ਜਿਨ੍ਹਾਂ 'ਚ ਇਡੀਅਨ ਕੁੜੀਆਂ ਨੂੰ ਸਹੁਰੇ ਪਰਿਵਾਰਾਂ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਮੇਰੇ ਤੱਕ ਪਹੁੰਚ ਕਰਨ ਤਾਂ ਕਿ ਉਨ੍ਹਾਂ ਨੂੰ ਸਵੀਡਨ ਦੇ ਕਾਨੂੰਨ ਤਹਿਤ ਕਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਟੱਡੀ ਫਿਨਾਸ 'ਚ ਤਿੰਨ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ ਹਨ ਪੰਜਾਬ ਦੇ ਜ਼ਿਲਾ ਲੁਧਿਆਣਾ ਦੀ ਜਮਪਲ ਡਾ. ਸੋਨੀਆ ਸਟੱਡੀ ਵੇਸ ਤੇ ਸਵੀਡਨ ਆਈ ਅਤੇ ਜਿਸ ਨੇ ਇਥੇ ਦੇ ਵਸਨੀਕ ਨਾਲ ਵਿਆਹ ਕਰਵਾ ਲਿਆ। ਡਾ. ਸੋਨੀਆ ਨੇ ਕਿਹਾ ਕਿ ਸੰਸਥਾ ਵਲੋਂ ਦਿੱਤੇ ਅਹੁਦੇ ਦਾ ਮੈਂ ਸਨਮਾਨ ਕਰਦੀ ਹੋਈ ਭਾਰਤੀਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਾਂਗੀ।