ਮੋਦੀ ਨੇ ਕੀਤੀ ਲੋਕ ਸਭਾ ਸਪੀਕਰ ਦੀ ਸ਼ਲਾਘਾ ਤੇ ਦਿੱਤੇ ਕਈ ਸੁਝਾਅ

Global News

ਨਵੀਂ ਦਿੱਲੀ— ਸੰਸਦ ਵਿਚ ਸੁਚਾਰੂ ਕੰਮਕਾਜ ਅਤੇ ਚਰਚਾ ਦੀ ਪੁਰਜ਼ੋਰ ਵਕਾਲਤ ਕਰਦੇ ਹੋਏ ਪੀ. ਐੱਮ. ਮੋਦੀ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਦੀ ਕੀਤੀ ਪਹਿਲ ਦੀ ਸ਼ਲਾਘਾ ਕੀਤੀ। ਨਾਲ ਹੀ ਮਹਿਲਾ ਦਿਵਸ 'ਤੇ ਸੰਸਦ 'ਚ ਸਿਰਫ ਮਹਿਲਾ ਮੈਂਬਰਾਂ ਨੂੰ ਬੋਲਣ ਦੇਣ, ਇਕ ਦਿਨ ਪਹਿਲੀ ਵਾਰ ਚੁਣੇ ਗਏ ਸੰਸਦ ਮੈਂਬਰਾਂ ਨੂੰ ਬੋਲਣ, ਕਿਸੇ ਸ਼ਨੀਵਾਰ ਟਿਕਾਊ ਵਿਕਾਸ ਟੀਚੇ ਵਰਗੇ ਵਿਸ਼ਿਆਂ 'ਤੇ ਚਰਚਾ ਕਰਨ ਵਰਗੇ ਸੁਝਾਅ ਦਿੱਤੇ। 


ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ 'ਚ ਸੰਸਦ ਵਿਚ ਸੁਚਾਰੂ ਕੰਮਕਾਜ ਦੀ ਚਰਚਾ ਕੀਤੀ। ਰਾਸ਼ਟਰਪਤੀ ਸਭ ਤੋਂ ਵੱਡੇ ਸੰਵਿਧਾਨਕ ਅਹੁਦੇ 'ਤੇ ਹਨ, ਸਾਡੇ ਵੱਡੇ ਹਨ, ਸਾਨੂੰ ਆਪਣੇ ਵੱਡਿਆਂ ਦੀ ਸਲਾਹ ਮੰਨਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਸਪੀਕਰ ਨੇ ਇਨ੍ਹਾਂ ਦਿਨਾਂ 'ਚ ਕਈ ਚੰਗੀ ਪਹਿਲ ਕੀਤੀ ਹੈ। 


ਮੋਦੀ ਨੇ ਕਿਹਾ ਕਿ ਸਪੀਕਰ ਨੇ ਦੇਸ਼ ਭਰ ਦੀਆਂ ਵਿਧਾਨ ਸਭਾਵਾਂ ਦੀਆਂ ਮਹਿਲਾ ਵਿਧਾਇਕਾਂ ਦਾ ਇਕ ਸੰਮੇਲਨ ਰੱਖਿਆ ਹੈ। ਇਹ 5-6 ਮਾਰਚ ਨੂੰ ਰੱਖਿਆ ਗਿਆ ਹੈ। ਇਸ ਵਿਚ ਸਾਰੇ ਦਲਾਂ ਦੀਆਂ ਮਹਿਲਾ ਸੰਸਦ ਮੈਂਬਰਾਂ ਅਤੇ ਨੇਤਾਵਾਂ ਨੇ ਪੂਰਾ ਸਹਿਯੋਗ ਦਿੱਤਾ ਹੈ। ਇਹ ਮਹਿਲਾ ਮਜ਼ਬੂਤੀਕਰਨ ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਤੈਅ ਕਰ ਸਕਦੇ ਹਾਂ ਕਿ 8 ਮਾਰਚ ਨੂੰ ਮਹਿਲਾ ਦਿਵਸ 'ਤੇ ਸਦਨ 'ਚ ਸਿਰਫ ਮਹਿਲਾ ਸੰਸਦ ਮੈਂਬਰ ਬੋਲੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਕਹੀਏ ਕਿ ਤੁਸੀਂ ਅਜਿਹੇ ਸੀ, ਇਕ-ਦੂਜੇ ਬਾਰੇ ਗੱਲਾਂ ਕਰਨ, ਤੂੰ-ਤੂੰ ਮੈਂ-ਮੈਂ ਕਰਨ, ਅਸੀਂ ਇਹ ਕੀਤਾ। ਪਰ ਦੇਸ਼ ਨੂੰ ਸਭ ਪਤਾ ਹੈ, ਅਸੀਂ ਕਿੱਥੇ ਖੜ੍ਹੇ ਹਾਂ। ਲੋਕਾਂ ਨੂੰ ਸਭ ਪਤਾ ਹੈ।