ਮੇਰੀ ਸਰਕਾਰ ਹੁੰਦੀ ਤਾਂ ਕਠੇਰੀਆ ਜੇਲ ''ਚ ਹੁੰਦੇ - ਮਾਇਆਵਤੀ

Global News

 ਨਵੀਂ ਦਿੱਲੀ — ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਰਾਜ ਮੰਤਰੀ ਰਾਮਸ਼ੰਕਰ ਕਠੇਰੀਆ ਵੱਲੋਂ ਆਗਰਾ 'ਚ ਦਿੱਤੇ ਗਏ ਬਿਆਨ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋਂ ਮਾਇਆਵਤੀ ਨੇ ਕੇਂਦਰ ਸਰਕਾਰ 'ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਕਠੇਰੀਆ ਨੇ ਮੇਰੀ ਸਰਕਾਰ ਰਹਿੰਦੇ ਅਜਿਹਾ ਬਿਆਨ ਦਿੱਤਾ ਹੁੰਦਾ ਤਾਂ ਉਹ ਹੁਣ ਤੱਕ ਜੇਲ 'ਚ ਹੁੰਦੇ। ਉੱਥੇ ਹੀ ਕੇਂਦਰ 'ਚ ਵਿਰੋਧੀ ਧਿਰ ਕਾਂਗਰਸ ਨੇ ਅੱਜ ਸੰਸਦ 'ਚ ਬਿਆਨ ਨੂੰ ਲੈ ਕੇ ਸੰਸਦ 'ਚ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਠੇਰੀਆ 'ਤੇ ਦੇਸ਼ ਧ੍ਰੋਹ ਦਾ ਕੇਸ ਦਰਜ਼ ਕੀਤਾ ਜਾਣਾਂ ਚਾਹੀਦਾ ਹੈ। ਦੱਸਣਯੋਗ ਹੈ ਕਿ ਕੇਂਦਰੀ ਮੰੰਤਰੀ ਕਠੇਰੀਆ ਨੇ ਕੁਝ ਦਿਨ ਪਹਿਲਾਂ ਇੱਕ ਸੰਪ੍ਰਦਾਇਕ ਬਿਆਨ ਦਿੱਤਾ ਸੀ। ਜਿਸ ਨੂੰ ਲੈ ਕੇ ਵਿਰੋਧੀ ਧਿਰ ਨੇ ਕੇਂਦਰ ਸਰਕਾਰ 'ਤੇ ਸਿਆਸੀ ਹਮਲੇ ਤੇਜ ਕਰ ਦਿੱਤੇ ਹਨ।